ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ 'ਚ ਮੌਤ, ਕਾਰ 'ਚੋਂ ਮਿਲੀ ਲਾਸ਼

ਵਾਮਸ਼ੀ ਐਮਐਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ ਅਤੇ ਕਨਕੋਰਡੀਆ ਸੇਂਟ ਪਾਲ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ।

Update: 2024-12-25 09:50 GMT

ਨਿਊਯਾਰਕ, 25 ਦਸੰਬਰ (ਰਾਜ ਗੋਗਨਾ)-ਅਮਰੀਕਾ ਦੇ ਮਿਨੇਸੋਟਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਹਾਲਾਂਕਿ, ਉਸਦੀ ਮੌਤ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਉਸਦੀ ਲਾਸ਼ ਉਸਦੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਕਾਰ ਵਿੱਚ ਮਿਲੀ ਸੀ। ਜਾਂਚਕਰਤਾਵਾਂ ਨੇ ਮੁਢਲੀ ਰਿਪੋਰਟ ਵਿੱਚ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਹੈ, ਪਰ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਬੰਦੀ ਵਾਮਸ਼ੀ ਮਿਨੇਸੋਟਾ ਵਿੱਚ ਰਹਿੰਦਾ ਸੀ ਅਤੇ 21 ਦਸੰਬਰ ਨੂੰ ਆਪਣੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਵਾਮਸ਼ੀ ਐਮਐਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ ਅਤੇ ਕਨਕੋਰਡੀਆ ਸੇਂਟ ਪਾਲ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਬਾਂਦੀ ਵਾਮਸ਼ੀ (25) ਸਾਲ  ਮਿਨੇਸੋਟਾ ਵਿੱਚ ਰਹਿੰਦਾ ਸੀ ਅਤੇ ਲੰਘੀ 21 ਦਸੰਬਰ ਨੂੰ ਆਪਣੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਇੱਕ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ।ਮ੍ਰਿਤਕ ਵਾਮਸ਼ੀ ਐਮਐਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਈ ਸੀ ਅਤੇ ਕਨਕੋਰਡੀਆ ਸੇਂਟ ਪਾਲ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ, ਪਰ ਜਿਸ ਤਰ੍ਹਾਂ ਉਸ ਦੀ ਲਾਸ਼ ਮਿਲੀ, ਉਸ ਨੇ ਅਧਿਕਾਰੀਆਂ ਅਤੇ ਉਸ ਦੇ ਪਰਿਵਾਰ ਨੂੰ ਸ਼ੱਕੀ ਬਣਾ ਦਿੱਤਾ। ਬੇਸਮੈਂਟ 'ਚ ਖੜ੍ਹੀ ਕਾਰ 'ਚ ਵਾਮਸ਼ੀ ਦੀ ਲਾਸ਼ ਮਿਲਣ ਨਾਲ ਅਪਾਰਟਮੈਂਟ ਦੇ ਨਿਵਾਸੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਵਾਮਸ਼ੀ ਦੇ ਗੁਆਂਢੀ ਨੇ ਉਸ ਦੇ ਮਾਤਾ-ਪਿਤਾ ਨੂੰ ਬੁਲਾ ਕੇ ਇਹ ਦੁਖਦਾਈ  ਖਬਰ ਦਿੱਤੀ।ਵਾਮਸ਼ੀ ਦੀ ਮੌਤ ਦੀ ਸੂਚਨਾ ਦੇ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਅਤੇ ਕਾਂਗਰਸ ਦੇ ਹਜ਼ੂਰਾਬਾਦ ਵਿਧਾਨ ਸਭਾ ਹਲਕੇ ਦੇ ਵਾਮਸ਼ੀ ਦੇ ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਲਿਆਉਣ ਦੇ ਮਾਮਲੇ ਦੀ ਬੇਨਤੀ ਕੀਤੀ ਹੈ।

Tags:    

Similar News