India vs New Zealand : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ
By : Gill
Update: 2024-10-24 03:50 GMT
ਮਹਾਰਾਸ਼ਟਰ : ਭਾਰਤ ਬਨਾਮ ਨਿਊਜ਼ੀਲੈਂਡ ਦਾ ਦੂਜਾ ਟੈਸਟ ਮੈਚ ਅੱਜ ਯਾਨੀ ਵੀਰਵਾਰ 24 ਅਕਤੂਬਰ ਨੂੰ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਪੁਣੇ ਵਿਖੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਨਿਊਜ਼ੀਲੈਂਡ ਦੀ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ, ਜਦਕਿ ਭਾਰਤੀ ਟੀਮ 'ਚ 3 ਬਦਲਾਅ ਕੀਤੇ ਗਏ ਹਨ। ਮੈਟ ਹੈਨਰੀ ਦੀ ਜਗ੍ਹਾ ਮਿਸ਼ੇਲ ਸੈਂਟਨਰ ਨਿਊਜ਼ੀਲੈਂਡ ਲਈ ਖੇਡ ਰਹੇ ਹਨ। ਜਦਕਿ ਕੇਐਲ ਰਾਹੁਲ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਭਾਰਤੀ ਟੀਮ ਤੋਂ ਬਾਹਰ ਹਨ। ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ ਅਤੇ ਆਕਾਸ਼ ਦੀਪ ਪਲੇਇੰਗ ਇਲੈਵਨ ਵਿੱਚ ਆ ਗਏ ਹਨ। ਟੀਮ ਇੰਡੀਆ ਤਿੰਨ ਮੈਚਾਂ ਦੀ ਇਸ ਸੀਰੀਜ਼ 'ਚ 1-0 ਨਾਲ ਪਿੱਛੇ ਹੈ।