ਦਿੱਲੀ ਵਿੱਚ, BJP ਨੇ ਕੇਜਰੀਵਾਲ ਵੱਲੋਂ ਦਿੱਤੀ ਗਈ ਮੁਫਤ ਸਹੂਲਤ ਬੰਦ ਕਰ ਦਿੱਤੀ
ਇਸ ਨਾਲ ਲਗਭਗ 50 ਹਜ਼ਾਰ ਟੈਕਸੀ ਅਤੇ 1 ਲੱਖ ਤੋਂ ਵੱਧ ਆਟੋ ਚਾਲਕ ਪ੍ਰਭਾਵਿਤ ਹੋਣਗੇ। ਡਰਾਈਵਰ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਇਹ ਫੈਸਲਾ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਲਾਗੂ ਕੀਤਾ ਗਿਆ ਹੈ।
ਦਿੱਲੀ ਵਿੱਚ ਟੈਕਸੀ ਫਿਟਨੈਸ ਜਾਂਚ ਮੁਫ਼ਤ ਨਹੀਂ ਰਹੀ, ਜੁਰਮਾਨਾ ਵੀ ਵਧਾਇਆ ਗਿਆ
ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਟੈਕਸੀ ਅਤੇ ਆਟੋ ਦੀ ਫਿਟਨੈਸ ਜਾਂਚ ਮੁਫ਼ਤ ਕਰਵਾਉਣ ਦੀ ਸਹੂਲਤ ਖਤਮ ਕਰ ਦਿੱਤੀ ਹੈ। ਹੁਣ 1 ਅਪ੍ਰੈਲ ਤੋਂ ਫਿਟਨੈਸ ਜਾਂਚ ਲਈ ਟੈਕਸੀ ਲਈ ₹300 ਅਤੇ ਆਟੋ ਲਈ ₹200 ਦੀ ਫੀਸ ਲੱਗੇਗੀ। ਨਾਲ ਹੀ, ਜੇਕਰ ਕਿਸੇ ਵਾਹਨ ਦੀ ਜਾਂਚ ਵਿੱਚ ਦੇਰੀ ਹੋਈ ਤਾਂ ਪ੍ਰਤੀ ਦਿਨ ₹50 ਦਾ ਜੁਰਮਾਨਾ ਵੀ ਲੱਗੇਗਾ। ਪਹਿਲਾਂ ਇਹ ਜੁਰਮਾਨਾ ₹20 ਸੀ।
ਮੁਫ਼ਤ ਸਹੂਲਤ ਕਿਉਂ ਸੀ?
2019 ਵਿੱਚ ਕੇਜਰੀਵਾਲ ਸਰਕਾਰ ਨੇ ਆਟੋ, ਕਾਲੀ-ਪੀਲੀ ਟੈਕਸੀ ਅਤੇ ਇਕਾਨਮੀ ਟੈਕਸੀ ਲਈ ਫਿਟਨੈਸ ਜਾਂਚ ਦੀ ਫੀਸ ਮੁਆਫ਼ ਕਰ ਦਿੱਤੀ ਸੀ। ਇਹ ਫੈਸਲਾ 2020 ਦੀਆਂ ਵਿਧਾਨ ਸਭਾ ਚੋਣਾਂ ਤੋਂ ਥੋੜ੍ਹਾ ਪਹਿਲਾਂ ਲਿਆ ਗਿਆ ਸੀ।
ਨਵਾਂ ਫੈਸਲਾ ਕਿਨ੍ਹਾਂ ਨੂੰ ਪ੍ਰਭਾਵਿਤ ਕਰੇਗਾ?
ਇਸ ਨਾਲ ਲਗਭਗ 50 ਹਜ਼ਾਰ ਟੈਕਸੀ ਅਤੇ 1 ਲੱਖ ਤੋਂ ਵੱਧ ਆਟੋ ਚਾਲਕ ਪ੍ਰਭਾਵਿਤ ਹੋਣਗੇ। ਡਰਾਈਵਰ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਇਹ ਫੈਸਲਾ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਲਾਗੂ ਕੀਤਾ ਗਿਆ ਹੈ। ਜਦੋਂ ਚਾਲਕਾਂ ਨੇ ਔਨਲਾਈਨ ਫਿਟਨੈਸ ਸਲਾਟ ਬੁੱਕ ਕੀਤਾ ਤਾਂ ਪਤਾ ਲੱਗਾ ਕਿ ਫੀਸ ਲੱਗੂ ਹੋ ਚੁੱਕੀ ਹੈ।
ਵਿਰੋਧ ਤੇ ਯੂਨੀਅਨਾਂ ਦੀ ਭੂਮਿਕਾ
ਆਲ ਦਿੱਲੀ ਆਟੋ-ਟੈਕਸੀ ਟਰਾਂਸਪੋਰਟ ਕਾਂਗਰਸ ਯੂਨੀਅਨ ਸਮੇਤ ਕਈ ਸੰਗਠਨਾਂ ਨੇ ਇਸਦੇ ਵਿਰੋਧ ਦਾ ਐਲਾਨ ਕੀਤਾ ਹੈ। ਯੂਨੀਅਨ ਪ੍ਰਧਾਨ ਕਿਸ਼ਨ ਵਰਮਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ, ਉਹ ਹੁਣ ਭੁਲਾਏ ਜਾ ਰਹੇ ਹਨ।