ਕੈਲੀਫੋਰਨੀਆ ਵਿਚ ਪਾਲਤੂ ਕੁੱਤਿਆਂ ਨੇ 5 ਸਾਲਾ ਬੱਚੀ ਦੀ ਲਈ ਜਾਨ

ਉਸ ਸਮੇ ਲੜਕੀ ਦਾ ਪਿਤਾ ਵੀ ਮੌਕੇ 'ਤੇ ਹਾਜਰ ਸੀ ਜਿਸ ਨੇ ਬੱਚੀ ਨੂੰ ਬਚਾਉਣ ਦਾ ਯਤਨ ਕੀਤਾ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੇ ਲੈਫਟੀਨੈਂਟ ਸਟੀਵ ਡੀ ਜਾਂਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ;

Update: 2024-12-11 15:36 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਇਕ ਪਰਿਵਾਰ ਦੇ ਪਾਲਤੂ ਕੁੱਤਿਆਂ ਵੱਲੋਂ ਹਮਲਾ ਕਰਕੇ 5 ਸਾਲ ਦੀ ਬੱਚੀ ਨੂੰ ਮਾਰ ਦੇਣ ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦੇਣ ਦੀ ਖਬਰ ਹੈ। ਲਾਸ ਏਂਜਲਸ ਕਾਊਂਟੀ ਅੱਗ ਬੁਝਾਉ ਵਿਭਾਗ ਦੇ ਬੁਲਾਰੇ ਲੂਇਸ ਗਾਰਸੀਆ ਨੇ ਕਿਹਾ ਹੈ ਕਿ ਇਹ ਘਟਨਾ ਦੁਪਹਿਰ 12.05 ਵਜੇ ਕੋਵਿਨਾ ਵਿਖੇ ਵਾਪਰੀ ਜਿਥੇ ਰੋਟਵੀਲਰ ਨਸਲ ਦੇ ਦੋ ਕੁੱਤਿਆਂ ਨੇ ਘਰ ਦੇ ਪਿਛਵਾੜੇ ਵਿਚ ਖੇਡ ਰਹੀ ਬੱਚੀ ਉਪਰ ਅਚਾਨਕ ਹਮਲਾ ਕਰ ਦਿੱਤਾ। 

ਉਸ ਸਮੇ ਲੜਕੀ ਦਾ ਪਿਤਾ ਵੀ ਮੌਕੇ 'ਤੇ ਹਾਜਰ ਸੀ ਜਿਸ ਨੇ ਬੱਚੀ ਨੂੰ ਬਚਾਉਣ ਦਾ ਯਤਨ ਕੀਤਾ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੇ ਲੈਫਟੀਨੈਂਟ ਸਟੀਵ ਡੀ ਜਾਂਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਲੜਕੀ ਕੁੱਤਿਆਂ ਨੇ ਨਾਲ ਹੀ ਖੇਡ ਕੇ ਵੱਡੀ ਹੋਈ ਸੀ। ਉਨਾਂ ਕਿਹਾ ਕਿ ਕਿਸੇ ਵੱਲੋਂ ਫੋਨ ਕਰਨ ਉਪਰੰਤ 12.15 ਵਜੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਜਿਨਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਜਿਥੇ ਲੜਕੀ ਦਮ ਤੋੜ ਗਈ। ਉਨਾਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਤੇ ਘਟਨਾ ਉਪਰੰਤ ਲੜਕੀ ਦਾ ਪਿਤਾ ਸਦਮੇ ਵਿਚ ਹੈ। ਉਨਾਂ ਹੋਰ ਕਿਹਾ ਕਿ ਪੁਲਿਸ ਨੂੰ ਘਟਨਾ ਸਬੰਧੀ ਕਿਸੇ ਉਪਰ ਵੀ ਸ਼ੱਕ ਨਹੀਂ ਹੈ ਤੇ ਇਹ ਇਕ ਅਚਾਨਕ ਵਾਪਰੀ ਘਟਨਾ ਹੈ।

Tags:    

Similar News