ਐਸਜੀਪੀਸੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ, ਪ੍ਰਧਾਨ ਹਰਪ੍ਰੀਤ ਸਿੰਘ ਨੇ ਦਿੱਤੇ ਵੱਡੇ ਸੰਕੇਤ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਥੋਪਾਂਗੇ ਨਹੀਂ, ਮੈਂਬਰ ਜੋ ਚਾਹੁਣਗੇ, ਉਹੀ ਅੰਤਿਮ ਫੈਸਲਾ ਹੋਵੇਗਾ।
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਥੋਪਾਂਗੇ ਨਹੀਂ, ਮੈਂਬਰ ਜੋ ਚਾਹੁਣਗੇ, ਉਹੀ ਅੰਤਿਮ ਫੈਸਲਾ ਹੋਵੇਗਾ।
ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ‘ਤੇ ਵੀ ਚੋਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਜੇ ਬਾਣੀ ਦੇ ਪਾਠ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਉਹਨਾਂ ਦੀ ਪਾਰਟੀ ਇਸਦੇ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਕਿਹਾ, “ਸੁਖਮਨੀ ਸਾਹਿਬ ਦੇ ਪਾਠ ਤੋਂ ਇਨਕਾਰ ਪੰਜਾਬੀਅਤ ਤੇ ਸਿੱਖੀ ‘ਤੇ ਹਮਲਾ ਹੈ, ਜਿਸਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਦੀ ਅੰਦਰੂਨੀ ਮੀਟਿੰਗ ਦੌਰਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜੈਦਰ ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ, ਭਾਈ ਮਨਜੀਤ ਸਿੰਘ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਚੋਣਾਂ ਤੱਕ ਪਾਰਟੀ ਦੇ ਸਾਰੇ ਨੇਤਾ ਮੈਦਾਨ ਵਿੱਚ ਸਰਗਰਮ ਰਹਿਣਗੇ ਅਤੇ ਪੰਜਾਬ ਦੇ ਧਾਰਮਿਕ ਤੇ ਜਨਤਕ ਹੱਕਾਂ ਦੀ ਆਵਾਜ਼ ਉਠਾਉਣਗੇ।
ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਐਸਜੀਪੀਸੀ ਹਾਊਸ “ਕਾਨੂੰਨੀ, ਨੈਤਿਕ ਅਤੇ ਪ੍ਰਸ਼ਾਸਕੀ ਤੌਰ ‘ਤੇ ਐਕਸਪਾਇਰ ਹੋ ਚੁੱਕਿਆ ਹੈ”, ਇਸ ਲਈ ਨਵੀਂ ਦਿਸ਼ਾ ਅਤੇ ਨਵਾਂ ਨੇਤ੍ਰਤਵ ਲਿਆਉਣਾ ਜ਼ਰੂਰੀ ਹੈ।