Donald Trump ਅਤੇ Putin ਤੋਂ ਤੰਗ ਆ ਚੁੱਕਿਆ ਹਾਂ : ਇੰਗਲੈਂਡ ਪ੍ਰਧਾਨ ਮੰਤਰੀ

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮਾਂ ਉਤੇ ਤਿੱਖੀ ਟਿਪਣੀ...

Update: 2026-04-11 13:03 GMT

ਲੰਡਨ, 11 ਅਪ੍ਰੈਲ : ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮਾਂ ਉਤੇ ਤਿੱਖੀ ਟਿਪਣੀ ਕੀਤੀ ਹੈ। ਸਟਾਰਮਰ ਨੇ ਕਿਹਾ, ‘‘ਮੈਂ ਇਸ ਗੱਲ ਤੋਂ ਤੰਗ ਆ ਚੁੱਕਾ ਹਾਂ ਕਿ ਪਰਵਾਰਾਂ ਅਤੇ ਕਾਰੋਬਾਰਾਂ ਦੇ ਖ਼ਰਚੇ ਵਧ ਰਹੇ ਹਨ ਅਤੇ ਇਹ ਸੱਭ ਕੁੱਝ ਟਰੰਪ ਜਾਂ ਪੁਤਿਨ ਦੇ ਕੰਮਾਂ ਕਾਰਨ ਹੋ ਰਿਹਾ ਹੈ।’’ ਉਨ੍ਹਾਂ ਨੇ ਟਰੰਪ ਵਲੋਂ ਇਰਾਨ ਨੂੰ ਤਬਾਹ ਕਰਨ ਬਾਰੇ ਦਿਤੇ ਬਿਆਨ ਨੂੰ ‘ਬਿ੍ਰਟਿਸ਼ ਕਦਰਾਂ-ਕੀਮਤਾਂ ਵਿਰੁਧ’ ਕਰਾਰ ਦਿਤਾ।

ਸਟਾਰਮਰ ਨੇ ਇਜ਼ਰਾਇਲ ਵਲੋਂ ਲੈਬਨਾਨ ਉਤੇ ਹੋ ਰਹੇ ਹਮਲਿਆਂ ਦੀ ਵੀ ਨਿੰਦਾ ਕੀਤੀ। ਸਟਾਰਮਰ ਨੇ ਦਸਿਆ ਕਿ ਉਹ ਟਰੰਪ ਨਾਲ ਹੋਰਮੁਜ਼ ਜਲਡਮਰੂਮੱਧ ਖੋਲ੍ਹਣ ਬਾਰੇ ਗੱਲਬਾਤ ਕਰ ਚੁਕੇ ਹਨ ਅਤੇ ਇਸ ਲਈ ਸਿਆਸੀ ਤੇ ਫ਼ੌਜੀ ਯੋਜਨਾ ਉਤੇ ਕੰਮ ਜਾਰੀ ਹੈ।

Tags:    

Similar News