ਜੇ ਕਿਸਾਨਾਂ ਨਾਲ ਗੱਲ ਕਰਨੀ ਹੁੰਦੀ ਤਾਂ ਮੋਦੀ ਸਰਕਾਰ ਹੁਣ ਤੱਕ ਕਰ ਚੁੱਕੀ ਹੁੰਦੀ
ਜੇ ਇਹੀ ਫਰਕ ਪੈਂਦਾ ਹੁੰਦਾ ਤਾਂ ਇੱਕ ਮਰ ਰਹੇ, ਦਿਨੋ ਦਿਨ ਮਰ ਰਹੇ ਸ਼ਖਸ ਦਾ ਅਤਾ ਪਤਾ ਲੈਣ ਲਈ ਕੇਂਦਰ ਦਾ ਕੋਈ ਮੰਤਰੀ ਤੇ ਆਉਂਦਾ, ਮੰਤਰੀ ਨਹੀਂ ਆਇਆ ਨਾ ਸੀ, ਮੰਗਾਂ ਮੰਨਣ ਦੀ ਗੱਲ;
ਬਿਕਰਮਜੀਤ ਸਿੰਘ ਗਿੱਲ
ਕੋਈ ਮਰਦਾ ਹੈ ਮਰੇ, ਕੋਈ ਜਿਉਂਦਾ ਹੈ ਜੀਵੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ
ਲੱਗਦਾ ਹੈ ਕਿ ਹੁਣ ਵਕਤ ਬੀਤ ਚੁੱਕਾ ਹੈ
ਡੱਲੇਵਾਲ ਦਾ ਜੇਕਰ ਮਰਨ ਵਰਤ ਹੁਣ ਖ਼ਤਮ ਵੀ ਹੋ ਜਾਂਦਾ ਹੈ ਤਾਂ ਜਾਨ ਬਚਾਉਣੀ ਔਖਾ ਕੰਮ ਹੋਵੇਗਾ
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 40 ਦਿਨ ਕਦੋਂ ਦਾ ਟੱਪ ਚੁੱਕਾ ਹੈ ਅਤੇ ਉਹਨਾਂ ਦੀ ਸਿਹਤ ਇੰਨੀ ਕ ਖਰਾਬ ਹੋ ਚੁੱਕੀ ਹੈ ਕਿ ਹੁਣ ਰਿਕਵਰੀ ਹੋ ਜਾਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਇੱਥੇ ਦੱਸ ਦਈਏ ਕਿ ਇਹ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਆਪਣੀ ਕੋਈ ਨਿੱਜੀ ਮੰਗ ਲਈ ਮਰਨ ਵਰਤ ਉੱਤੇ ਨਹੀਂ ਬੈਠੇ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਦਾ ਵੀ ਹੱਕ ਮੰਗ ਰਹੇ ਹਨ ।
ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰੱਬ ਨਾ ਕਰੇ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ ? ਕੇਂਦਰ ਵਿੱਚ ਬੈਠੇ ਮੋਦੀ ਸਰਕਾਰ ਦੇ ਮੰਤਰੀ ਅਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਭ ਦੀ ਜਾਣਕਾਰੀ ਜਰੂਰ ਹੀ ਹੋਵੇਗੀ । ਉਹ ਕੀ ਸੋਚਦੇ ਹੋਣਗੇ ? ਅੰਦਾਜਾ ਇਹ ਲਾਇਆ ਜਾ ਸਕਦਾ ਹੈ ਕਿ ਉਹਨਾਂ ਸੋਚ ਲਿਆ ਹੋਵੇਗਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਫੌਤ ਹੋ ਵੀ ਜਾਂਦਾ ਹੈ ਤਾਂ ਉਹਨਾਂ ਦੇ ਉੱਪਰ ਕੋਈ ਵੀ ਫਰਕ ਨਹੀਂ ਪੈਂਦਾ ।
ਜੇ ਇਹੀ ਫਰਕ ਪੈਂਦਾ ਹੁੰਦਾ ਤਾਂ ਇੱਕ ਮਰ ਰਹੇ, ਦਿਨੋ ਦਿਨ ਮਰ ਰਹੇ ਸ਼ਖਸ ਦਾ ਅਤਾ ਪਤਾ ਲੈਣ ਲਈ ਕੇਂਦਰ ਦਾ ਕੋਈ ਮੰਤਰੀ ਤੇ ਆਉਂਦਾ, ਮੰਤਰੀ ਨਹੀਂ ਆਇਆ ਨਾ ਸੀ, ਮੰਗਾਂ ਮੰਨਣ ਦੀ ਗੱਲ ਬਹੁਤ ਦੂਰ ਜਾਪਦੀ ਹੈ, ਖੌਰੇ ਸਰਕਾਰ ਨੇ ਇਹ ਸੋਚ ਲਿਆ ਹੈ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ, ਬੇਸ਼ੱਕ ਕੋਈ ਮਰਦਾ ਮਰੇ ਕੋਈ ਜਿਉਂਦਾ ਜੀਵੇ।
ਇੱਥੇ ਦੱਸ ਦਈਏ ਕਿ ਬਾਕੀ ਮੰਗਾਂ ਨੂੰ ਜੇ ਪਾਸੇ ਵੀ ਰੱਖ ਦਿੰਨੇ ਹਾਂ, ਤਾਂ ਕਿਸਾਨਾਂ ਦੀ ਇੱਕ ਮੰਗ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ । ਕਿਸਾਨਾਂ ਨੇ ਜਦੋਂ ਦਿੱਲੀ ਲਗਭਗ ਡੇਢ ਦੋ ਸਾਲ ਮੋਰਚਾ ਲਾਇਆ ਸੀ ਅਤੇ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਕਰਵਾਏ ਸਨ । ਉਸ ਵੇਲੇ ਮੋਦੀ ਸਰਕਾਰ ਨੇ ਕੈਬਨਟ ਵਿੱਚ 3 ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਰੱਦ ਕਰਵਾ ਦਿੱਤਾ ਸੀ। ਰਾਸ਼ਟਰਪਤੀ ਦੇ ਦਸਤਖਤ ਵੀ ਕਰਵਾ ਲਏ ਸਨ ਪਰ ਇੱਥੇ ਇੱਕ ਘੁੰਡੀ ਫਸ ਗਈ ਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ।
ਕਿਸਾਨ ਆਪਣਾ ਮੋਰਚਾ ਜਿੱਤਿਆ ਹੋਇਆ ਸਮਝ ਕੇ ਵਾਪਸ ਆ ਗਏ । ਵਾਪਸ ਆਉਣ ਤੋਂ ਬਾਅਦ ਕੁਝ ਕਿਸਾਨ ਜੱਥੇਬੰਦੀਆਂ ਚੋਣਾਂ ਵਿੱਚ ਕੁੱਦ ਪਈਆਂ ਅਤੇ ਕੁਝ ਬਾਹਰ ਰਹੀਆਂ, ਇਸ ਕਾਰਨ ਕਿਸਾਨ ਜਥੇਬੰਦੀਆਂ ਵੀ ਆਪਸ ਵਿੱਚ ਪਾਟ ਗਈਆਂ, ਇਸ ਦਾ ਫਾਇਦਾ ਚੁੱਕਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਕਿਸਾਨਾਂ ਦੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਕਿਨਾਰਾ ਕਰ ਲਿਆ ਅਤੇ ਕਹਿ ਸਕਦੇ ਹਾਂ ਕਿ ਕਿਸਾਨ ਉਸੇ ਪੁਜ਼ੀਸ਼ਨ ਵਿੱਚ ਆ ਗਏ ਹਨ, ਹੁਣ ਖਬਰ ਇਹ ਵੀ ਹੈ ਕਿ ਕੇਂਦਰ ਦੀ ਸਰਕਾਰ ਉਸੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਬਦਲ ਕੇ ਕਿਸੇ ਹੋਰ ਤਰੀਕੇ ਨਾਲ ਲਾਗੂ ਕਰਨ ਦਾ ਤਹੀਆ ਕਰ ਚੁੱਕੇ ਹਨ, ਕਿਸਾਨ ਵੀ ਇਹ ਜਾਣ ਚੁੱਕੇ ਹਨ ਇਸੇ ਕਰਕੇ ਮੋਦੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੀ ਤੱਕ ਕਿਸਾਨਾਂ ਦੀ ਪਹੁੰਚ ਤੱਕ ਨਹੀਂ ਅਪੜਿਆ, ਇਸ ਸਾਰੀ ਗੱਲ ਤੋਂ ਇਹ ਅੰਦਾਜ਼ਾ ਤਾਂ ਲੱਗ ਹੀ ਜਾਂਦਾ ਹੈ ਕਿ ਕੇਂਦਰ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਪਰ ਕੀ ਉਹਨਾਂ ਨੂੰ ਡੱਲੇਵਾਲ ਦੇ ਮਰਨ ਵਰਤ ਨਾਲ ਕੋਈ ਫਰਕ ਪੈਂਦਾ ਹੈ ?
ਹਾਲਾਤ ਇਹ ਦੱਸਦੇ ਹਨ ਕੀ ਚਾਹੇ ਕੋਈ ਮਰੇ ਚਾਹੇ ਕੋਈ ਜੀਵੇ ਕੇਂਦਰ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਜੇ ਉਹ ਹੁਣ ਡੱਲੇਵਾਲ ਦਾ ਪਤਾ ਲੈਣ ਆ ਵੀ ਜਾਂਦੇ ਹਨ ਕਿਸਾਨਾਂ ਦੀਆਂ ਮੰਗਾਂ ਮੰਨ ਵੀ ਲੈਂਦੇ ਹਨ ਤਾਂ ਵੀ ਮੈਨੂੰ ਲੱਗਦਾ ਹੈ ਕਿ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਨੂੰ ਬਚਾਉਣਾ ਇੱਕ ਬਹੁਤ ਹੀ ਔਖਾ ਕੰਮ ਹੋਵੇਗਾ।