ਮੇਰੇ ਬਾਰੇ ਫ਼ੈਸਲੇ ਦਾ ਮੈਨੂੰ ਪਹਿਲਾਂ ਹੀ ਪਤਾ ਸੀ : ਜੱਥੇ ਹਰਪ੍ਰੀਤ ਸਿੰਘ
ਉਨ੍ਹਾਂ ਅੱਗੇ ਕਿਹਾ ਕਿ ਧਰਮ -ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗੇ। ਮੈਨੂੰ ਕੋਈ ਗਮ ਨਹੀਂ, ਮੇਰੇ ਤੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ
ਅੰਮ੍ਰਿਤਸਰ : ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਅਹੁੱਦੇ ਤੋ ਫਾਰਗ ਕਰ ਦਿੱਤਾ ਗਿਆ ਹੈ। ਬੇਸ਼ੱਕ ਇਹ ਹੁਕਮ 15 ਦਿਨਾਂ ਲਈ ਹਨ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਇਸ ਫੈਸਲੇ ਦਾ ਪਹਿਲਾਂ ਹੀ ਪਤਾ ਸੀ ਅਤੇ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜਿਸ ਥੜੇ ਨੇ ਇਹ ਸ਼ਕਾਇਤ ਦਿੱਤੀ ਉਹੀ ਧੜਾ ਫੈਸਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਜੱਥੇਦਾਰ ਨੂੰ ਜਲੀਲ ਕੀਤਾ ਗਿਆ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਧਰਮ -ਪੰਥ ਲਈ ਖੜਾਂਗਾ, ਪੰਥ ਲਈ ਲੜਾਂਗਾ ਔਰ ਪੰਥ ਲਈ ਮਰ ਵੀ ਜਾਵਾਂਗੇ। ਮੈਨੂੰ ਕੋਈ ਗਮ ਨਹੀਂ, ਮੇਰੇ ਤੇ ਦੋਸ਼ ਲੱਗੇ ਆ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜੂਰੀ ਚ ਉਹਨਾਂ ਨੂੰ ਸਪਸ਼ਟ ਕਰ ਦਿਆਂ ਕਿ ਮੈਨੂੰ ਕੋਈ ਫਿਕਰ ਨਹੀ ਹੈ। ਮੈਂ ਕਿਸੇ ਤੋਂ ਕੁਝ ਨਹੀਂ ਲੈਣਾ, ਮੇਰੀ ਸੰਗਤ ਨਾਲ ਸਾਂਝ ਰਵੇ ਮੇਰੀ ਪੰਥ ਨਾਲ ਸਾਂਝਾ ਮੈਂ ਇਸ ਪਦਵੀ 'ਤੇ ਰਹਾਂ ਨਾ ਰਹਾਂ ਮੈਂ ਜਿਉਂਦਾ, ਮੈਂ ਮਰਾਂ, ਮੇਰੀ ਪੰਥ ਨਾਲੋਂ ਸਾਂਝ ਨਹੀਂ ਟੁੱਟਣੀ ਚਾਹੀਦੀ।
ਮੇਰੀ ਸੰਗਤ ਨਾਲੋਂ ਸਾਂਝ ਨਹੀਂ ਟੁੱਟਣੀ ਚਾਹੀਦੀ ਔਰ ਇਹ ਮੇਰੇ 'ਤੇ ਗੁਰੂ ਕਿਰਪਾ ਹੈ, ਮੈਂ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੋਟ ਕੋਟ ਧੰਨਵਾਦ ਕਰਦਾ ਹਾਂ। ਕਸ਼ਟ ਆਉਂਦੇ ਨੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਇਤਿਹਾਸ ਚ ਵੀ ਜਥੇਦਾਰ ਅਕਾਲ ਤਖਤ ਨੇ ਜਾਂ ਪੰਜ ਜਥੇਦਾਰਾਂ ਚੋਂ ਕਿਸੇ ਨੇ ਅਗਲੀ ਭੂਮਿਕਾ ਨਿਭਾਈ ਹੋਵੇ ਕਿਸੇ ਨੂੰ ਤਨਖਾਹੀਆ ਕਰਾਰ ਕਿਸੇ ਨੂੰ ਉਤੋਂ ਛੇਕਿਆ ਗਿਆ ਹੋਵੇ ਤਾਂ ਇਹ ਪਹਿਲੀ ਵਾਰ ਨਹੀ ਹੋ ਰਿਹਾ।
ਉਨ੍ਹਾਂ ਅਖੀਰ ਵਿਚ ਆਖਿਆ ਕਿ ਹੁਣ ਸ਼ਹੀਦੀ ਪੰਦਰਵਾੜਾ ਚਲ ਰਿਹਾ ਹੈ ਅਤੇ ਮੈ ਹੁਣ ਇਸ ਮਾਮਲੇ ਉਤੇ ਸ਼ਹੀਦੀ ਦਿਨ ਖ਼ਤਮ ਹੋਣ ਮਗਰੋ ਹੀ ਬੋਲਾਂਗਾ।