Horrific road accident: Punjab Police ਦੀ ਮੁਲਾਜ਼ਮ ਤੇ ਉਸ ਦੀ ਮਾਂ ਦੀ ਜ਼ਿੰਦਾ ਸੜਨ ਨਾਲ ਮੌਤ
ਸੰਗਰੂਰ ਦੇ ਸੂਲਰ ਘਰਾਟ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਤੜਕਸਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਇਕ ਸਵਿਫਟ ਕਾਰ ਸੜ੍ਹ ਕੇ ਸਵਾਹ ਹੋ ਗਈ।
ਸੰਗਰੂਰ : ਸੰਗਰੂਰ ਦੇ ਸੂਲਰ ਘਰਾਟ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਤੜਕਸਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਇਕ ਸਵਿਫਟ ਕਾਰ ਸੜ੍ਹ ਕੇ ਸਵਾਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਪੰਜਾਬ ਪੁਲਿਸ ਦੀ ਮੁਲਾਜ਼ਮ ਸਰਬਜੀਤ ਕੌਰ ਤੇ ਉਸ ਦੀ ਮਾਤਾ ਇੰਦਰਜੀਤ ਕੌਰ ਆਪਣੀ ਰਿਸ਼ਤੇਦਾਰੀ ਵਿਚ ਜਾ ਰਹੇ ਸਨ।
ਰਸਤੇ ਵਿਚ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋਵੇਂ ਮਾਵਾਂ ਧੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।। ਦੋਵੇਂ ਮਾਵਾਂ ਧੀਆਂ ਕਸਬਾ ਸਲੂਰ ਘਰਾਟ ਦੇ ਨੇੜਲੇ ਪਿੰਡ ਮੌੜਾਂ ਦੀਆਂ ਵਸਨੀਕ ਸਨ।
ਦਿੜਬਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਤਾਂ ਕਾਰ ਵਿੱਚ ਸਵਾਰ ਦੋ ਮਾਵਾਂ ਧੀਆਂ ਦੀ ਸੜ ਕੇ ਮੌਤ ਹੋ ਚੁੱਕੀ ਸੀ। ਥਾਣਾ ਦਿੜਬਾ ਦੇ ਐਸਐਚ ਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਧੀ ਸਰਬਜੀਤ ਕੌਰ ਦਿੜਬਾ ਵਿਖੇ ਸੀ ਆਈਡੀ ਬਰਾਂਚ ਵਿੱਚ ਸੀਨੀਅਰ ਕੋਸਟੇਬਲ ਦੇ ਤੌਰ ਤੇ ਕੰਮ ਕਰ ਰਹੀ ਸੀ।
ਉਹ ਅੱਜ ਸਵੇਰੇ ਪਿੰਡ ਮੌੜਾਂ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਮਿਲਣ ਲਈ ਜਾ ਰਹੇ ਸਨ ਸੂਲਰ ਘਰਾਟ ਨੇੜੇ ਨਹਿਰ ਦੀ ਪਟੜੀ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸੜ ਕੇ ਸੁਆਹ ਹੋ ਗਈਆਂ ਸਨ ।