ਇਜ਼ਰਾਈਲੀ ਹਮਲੇ ਵਿੱਚ ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਮਾਰਿਆ ਗਿਆ
ਬੇਰੂਤ : ਹਿਜ਼ਬੁੱਲਾ ਦੇ ਕੇਂਦਰੀ ਹੈੱਡਕੁਆਰਟਰ 'ਤੇ ਹਮਲੇ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਹਸਨ ਨਰਸੁੱਲ੍ਹਾ ਦੀ ਮੌਤ ਦਾ ਐਲਾਨ ਕੀਤਾ ਹੈ। ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਹੈ ਕਿ ਹਸ ਨਸਰੁੱਲਾ ਹੁਣ ਦੁਨੀਆ ਵਿਚ ਦਹਿਸ਼ਤ ਫੈਲਾਉਣ ਵਿਚ ਸਮਰੱਥ ਨਹੀਂ ਹੋਵੇਗਾ। ਇਜ਼ਰਾਇਲੀ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਦੱਖਣੀ ਫਰੰਟ ਕਮਾਂਡਰ ਅਲੀ ਕਾਰਕੀ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਜ਼ਰਾਈਲੀ ਹਵਾਈ ਸੈਨਾ ਨੇ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਦੱਸਿਆ ਜਾਂਦਾ ਹੈ ਕਿ ਇਹ ਹੈੱਡਕੁਆਰਟਰ ਇੱਕ ਰਿਹਾਇਸ਼ੀ ਇਮਾਰਤ ਦੇ ਹੇਠਾਂ ਜ਼ਮੀਨਦੋਜ਼ ਸੀ।
ਇਜ਼ਰਾਈਲ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਨਦਾਵ ਸ਼ੋਸ਼ਾਨੀ ਨੇ ਵੀ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਨਸਰੁੱਲਾ ਦੀ ਮੌਤ ਹੋ ਗਈ ਹੈ। ਉੱਤਰੀ ਇਜ਼ਰਾਈਲ 'ਚ ਹਿਜ਼ਬੁੱਲਾ ਦੇ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਲੇਬਨਾਨ 'ਚ ਵੀ ਦਰਜਨਾਂ ਥਾਵਾਂ 'ਤੇ ਹਮਲੇ ਕੀਤੇ। ਇਜ਼ਰਾਈਲ ਨੇ ਦੱਖਣੀ ਬੇਰੂਤ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਭਾਰੀ ਬੰਬਾਰੀ ਕੀਤੀ। ਇਹ ਵੀ ਖਬਰ ਹੈ ਕਿ ਇਸ ਹਮਲੇ 'ਚ ਹਿਜ਼ਬੁੱਲਾ ਜ਼ੀਫ ਦੀ ਬੇਟੀ ਵੀ ਮਾਰੀ ਗਈ ਹੈ।