Punjab ਵਿੱਚ 127.54 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਪਾਕਿਸਤਾਨੀ ਕੁਨੈਕਸ਼ਨ — ਡਰੋਨ ਰਾਹੀਂ ਆਉਂਦੀ ਸੀ ਹੈਰੋਇਨ
ਨਸ਼ਾ ਤਸਕਰ ਹੀਰਾ ਸਿੰਘ ਗ੍ਰਿਫ਼ਤਾਰ, ਸਾਥੀ ਫਰਾਰ
ਪਾਕਿਸਤਾਨ ਕੁਨੈਕਸ਼ਨ ਦਾ ਪਰਦਾਫਾਸ਼
Punjab ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਅੰਮ੍ਰਿਤਸਰ ਦੀ ਸਰਹੱਦ 'ਚੋਂ 18.227 ਕਿਲੋ ਹੈਰੋਇਨ ਬਰਾਮਦ ਕਰਕੇ 127.54 ਕਰੋੜ ਰੁਪਏ ਦੀ ਤਸਕਰੀ ਰੋਕ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਖ ਦੋਸ਼ੀ ਹੀਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਸਦਾ ਸਾਥੀ ਕੁਲਵਿੰਦਰ ਸਿੰਘ ਉਰਫ਼ ਕਿੰਦਾ ਫਰਾਰ ਹੈ।
ਪਾਕਿਸਤਾਨੀ ਕੁਨੈਕਸ਼ਨ — ਡਰੋਨ ਰਾਹੀਂ ਆਉਂਦੀ ਸੀ ਹੈਰੋਇਨ
ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨਸ਼ਾ ਤਸਕਰ ਪਾਕਿਸਤਾਨ ਸਥਿਤ "ਬਿੱਲਾ" ਨਾਮਕ ਸਪਲਾਇਰ ਦੇ ਸੰਪਰਕ ਵਿੱਚ ਸਨ। ਹੈਰੋਇਨ ਡਰੋਨਾਂ ਰਾਹੀਂ ਭਾਰਤ ਵਿੱਚ ਭੇਜੀ ਜਾਂਦੀ ਸੀ ਜਾਂ ਸਰਹੱਦੀ ਖੇਤਰਾਂ 'ਚ ਸੁੱਟੀ ਜਾਂਦੀ ਸੀ। ਹੀਰਾ ਸਿੰਘ ਅਤੇ ਉਸਦਾ ਸਾਥੀ ਇਹ ਖੇਪਾਂ ਇਕੱਠੀਆਂ ਕਰਕੇ ਪੰਜਾਬ ਭਰ ਵਿੱਚ ਸਪਲਾਈ ਕਰਦੇ ਸਨ।
ਪੁਲਿਸ ਦੀ ਲਗਾਤਾਰ ਕਾਰਵਾਈ
ਕੁਲਵਿੰਦਰ ਸਿੰਘ ਦੀ ਤਲਾਸ਼ ਜਾਰੀ ਹੈ ਅਤੇ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਸੂਬੇ 'ਚ ਡਰੱਗ ਮਾਫੀਆ ਵਿਰੁੱਧ ਚੱਲ ਰਹੀ ਯੋਜਨਾਬੱਧ ਮੁਹਿੰਮ ਦਾ ਹਿੱਸਾ ਹੈ। ਉਹਨਾਂ ਅਗਾਹੀ ਦਿੱਤੀ ਕਿ ਪੂਰੇ ਨੈੱਟਵਰਕ ਦਾ ਜਲਦ ਪਰਦਾਫਾਸ਼ ਕੀਤਾ ਜਾਵੇਗਾ।
ਸਾਲ ਦੀ ਸਭ ਤੋਂ ਵੱਡੀ ਬਰਾਮਦਗੀ
18.227 ਕਿਲੋ ਹੈਰੋਇਨ ਦੀ ਇਹ ਖੇਪ 2025 ਦੀਆਂ ਸਾਬਤ ਤੱਕ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ 'ਚੋਂ ਇੱਕ ਹੈ। ਪੁਲਿਸ ਹੁਣ ਇਹ ਵੀ ਪਤਾ ਲਾ ਰਹੀ ਹੈ ਕਿ ਇਹ ਨਸ਼ਾ ਕਿਹੜੀਆਂ ਥਾਵਾਂ ਤੱਕ ਪਹੁੰਚਾਇਆ ਗਿਆ।