ਪੰਜਾਬ-ਚੰਡੀਗੜ੍ਹ 'ਚ ਗਰਮੀ ਦੀ ਲਹਿਰ, ਪੜ੍ਹੋ ਮੌਸਮ ਦਾ ਪੂਰਾ ਹਾਲ
ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਪਾਣੀ ਪੀਂਦੇ ਰਹੋ ਅਤੇ ਜ਼ਰੂਰਤ ਪੈਂਦੇ ਹੀ ਡਾਕਟਰੀ ਸਹਾਇਤਾ ਲਵੋ।
ਹਸਪਤਾਲਾਂ 'ਚ ਬੈੱਡ ਤਿਆਰ — 18-19 ਨੂੰ ਮੀਂਹ ਦੀ ਸੰਭਾਵਨਾ
ਚੰਡੀਗੜ੍ਹ, 14 ਅਪ੍ਰੈਲ 2025 – ਹਾਲੀਆ ਬਾਰਿਸ਼ ਤੋਂ ਬਾਅਦ ਮਿਲੀ ਰਾਹਤ ਹੁਣ ਮੁੜ ਗਰਮੀ ਵਿੱਚ ਬਦਲਣ ਵਾਲੀ ਹੈ। 16 ਅਪ੍ਰੈਲ ਤੋਂ ਪੰਜਾਬ ਅਤੇ ਚੰਡੀਗੜ੍ਹ 'ਚ ਤਿੰਨ ਦਿਨ ਲਈ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਲਈ ਮੌਸਮ ਵਿਭਾਗ ਵੱਲੋਂ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39 ਡਿਗਰੀ ਰਿਹਾ। ਹਾਲਾਂਕਿ ਮੌਜੂਦਾ ਤਾਪਮਾਨ ਅਜੇ ਵੀ ਆਮ ਪੱਧਰ ਦੇ ਨੇੜੇ ਹੈ, ਪਰ ਅਗਲੇ ਕੁਝ ਦਿਨਾਂ ਵਿੱਚ ਗਰਮੀ ਵਧਣ ਦੀ ਪੂਰੀ ਸੰਭਾਵਨਾ ਹੈ।
ਸਿਹਤ ਵਿਭਾਗ ਨੇ ਜਾਰੀ ਕੀਤੀ ਸਲਾਹ ਹਮਤਨਾਸ਼ੀ ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਿਨਾ ਜ਼ਰੂਰਤ ਘਰ ਤੋਂ ਬਾਹਰ ਨਾ ਨਿਕਲਣ। ਸਰਕਾਰੀ ਹਸਪਤਾਲਾਂ ਵਿੱਚ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਵਿਸ਼ੇਸ਼ ਬਿਸਤਰੇ ਰਾਖਵੇਂ ਰੱਖੇ ਗਏ ਹਨ।
ਮੌਸਮ ਦੀ ਅਗਾਹੀ
16-18 ਅਪ੍ਰੈਲ: ਗਰਮੀ ਦੀ ਲਹਿਰ ਰਹੇਗੀ
18-19 ਅਪ੍ਰੈਲ: ਕੁਝ ਇਲਾਕਿਆਂ ਵਿੱਚ ਹਲਕੀ ਤੋਂ ਮਿਧਮ ਬਾਰਿਸ਼ ਹੋਣ ਦੀ ਸੰਭਾਵਨਾ
ਕੱਲ੍ਹ ਦੀ ਬਾਰਿਸ਼ ਦੇ ਅੰਕੜੇ (ਮਿਲੀਮੀਟਰ ਵਿੱਚ):
ਚੰਡੀਗੜ੍ਹ – 12.2
ਰੋਪੜ – 9.5
ਐਸਬੀਐਸ ਨਗਰ – 9.9
ਪਠਾਨਕੋਟ – 3.1
ਬਠਿੰਡਾ – 0.5
ਫਤਿਹਗੜ੍ਹ ਸਾਹਿਬ – 0.5
ਪੰਜਾਬ ਦੇ ਕੁਝ ਮੁੱਖੀ ਸ਼ਹਿਰਾਂ ਦਾ ਅੱਜ ਦਾ ਮੌਸਮ:
🔸 ਅੰਮ੍ਰਿਤਸਰ – ਅਸਮਾਨ ਸਾਫ਼ ਰਹੇਗਾ, ਤਾਪਮਾਨ 20° ਤੋਂ 35°
🔸 ਜਲੰਧਰ – ਅਸਮਾਨ ਸਾਫ਼, ਤਾਪਮਾਨ 17° ਤੋਂ 33°
🔸 ਲੁਧਿਆਣਾ – ਅਸਮਾਨ ਸਾਫ਼, ਤਾਪਮਾਨ 19° ਤੋਂ 37°
🔸 ਪਟਿਆਲਾ – ਅਸਮਾਨ ਸਾਫ਼, ਤਾਪਮਾਨ 20° ਤੋਂ 36°
🔸 ਮੋਹਾਲੀ – ਅਸਮਾਨ ਸਾਫ਼, ਤਾਪਮਾਨ 19° ਤੋਂ 35°
ਸਾਵਧਾਨ ਰਹੋ – ਸੁਰੱਖਿਅਤ ਰਹੋ:
ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ, ਪਾਣੀ ਪੀਂਦੇ ਰਹੋ ਅਤੇ ਜ਼ਰੂਰਤ ਪੈਂਦੇ ਹੀ ਡਾਕਟਰੀ ਸਹਾਇਤਾ ਲਵੋ।