ਚੰਡੀਗੜ੍ਹ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਖੇਡੀ ਗਈ 3 ਮੈਚਾਂ ਦੀ ਸੀਰੀਜ਼ 'ਚ ਭਾਰਤੀ ਟੀਮ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਕਾਰਨ ਟੀਮ ਇੰਡੀਆ ਨੂੰ 12 ਸਾਲ ਬਾਅਦ ਆਪਣੇ ਹੀ ਘਰ 'ਤੇ ਟੈਸਟ ਸੀਰੀਜ਼ ਗੁਆਉਣੀ ਪਈ। ਭਾਰਤੀ ਟੀਮ ਦਾ ਫਲਾਪ ਸ਼ੋਅ ਮੁੰਬਈ ਵਿੱਚ ਵੀ ਜਾਰੀ ਰਿਹਾ। ਸਾਬਕਾ ਭਾਰਤੀ ਖਿਡਾਰੀ ਹਰਭਜਨ ਸਿੰਘ ਵੀ ਟੀਮ ਇੰਡੀਆ ਦੇ ਖਰਾਬ ਪ੍ਰਦਰਸ਼ਨ ਕਾਰਨ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੇ ਟੀਮ ਇੰਡੀਆ ਦੀ ਹਾਰ ਦਾ ਕਾਰਨ ਦੱਸਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਤਾਰੀਫ ਕੀਤੀ। ਉਨ੍ਹਾਂ ਇਹ ਵੀ ਮੰਨਿਆ ਕਿ ਨਿਊਜ਼ੀਲੈਂਡ ਦੇ ਖਿਡਾਰੀ ਭਾਰਤੀ ਟੀਮ ਨਾਲੋਂ ਬਿਹਤਰ ਖੇਡੇ। ਹਾਲਾਂਕਿ ਆਪਣੀ ਗੱਲਬਾਤ 'ਚ ਹਰਭਜਨ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕਰਦੇ ਨਜ਼ਰ ਆਏ। ਉਸ ਨੇ ਮੰਨਿਆ ਕਿ ਹਾਰ ਲਈ ਸਿਰਫ ਰੋਹਿਤ ਸ਼ਰਮਾ ਹੀ ਨਹੀਂ, ਸਗੋਂ ਪੂਰੀ ਟੀਮ ਵੀ ਇਸ ਲਈ ਜ਼ਿੰਮੇਵਾਰ ਹੈ।