ਗੋਲਡੀ ਬਰਾੜ ਨੇ ਲਈ ਚੰਡੀਗੜ੍ਹ ਵਿਚ ਧਮਾਕੇ ਦੀ ਜਿੰਮੇਵਾਰੀ
By : BikramjeetSingh Gill
Update: 2024-11-26 10:21 GMT
ਚੰਡੀਗੜ੍ਹ : ਅੱਜ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ 2 ਧਮਾਕੇ ਹੋਏ ਸਨ ਜਿਸ ਦੀ ਜਿੰਮੇਵਾਰੀ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਦਰਅਸਲ ਮੰਗਲਵਾਰ ਸਵੇਰੇ ਦੋ ਨਾਈਟ ਕਲੱਬਾਂ ਦੇ ਬਾਹਰ ਹੋਏ ਧਮਾਕਿਆਂ ਕਾਰਨ ਚੰਡੀਗੜ੍ਹ ਵਿੱਚ ਸਨਸਨੀ ਫੈਲ ਗਈ। ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸੇਵਿਲ ਬਾਰ ਐਂਡ ਲੌਂਜ ਅਤੇ ਡਿਓਰਾ ਕਲੱਬ ਦੇ ਬਾਹਰ ਬੰਬ ਸੁੱਟੇ ਅਤੇ ਮੌਕੇ ਤੋਂ ਫਰਾਰ ਹੋ ਗਏ। ਮਸ਼ਹੂਰ ਰੈਪਰ ਬਾਦਸ਼ਾਹ ਦੀ ਸੇਵਿਲ ਬਾਰ ਐਂਡ ਲੌਂਜ ਕਲੱਬ ਵਿੱਚ ਹਿੱਸੇਦਾਰੀ ਹੈ।
ਧਮਾਕੇ ਕਾਰਨ ਕਲੱਬ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਲੱਬਾਂ ਦੇ ਬਾਹਰ ਸੁੱਟੇ ਗਏ ਕੱਚੇ ਬੰਬ ਘੱਟ ਤੀਬਰਤਾ ਦੇ ਸਨ ਅਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ ਲਏ ਹਨ।