ਮਹਿੰਗਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀਆਂ ਕੀਮਤਾਂ

Update: 2024-09-27 12:17 GMT

ਮੁੰਬਈ : ਇਹ ਹਫ਼ਤਾ ਸੋਨੇ ਅਤੇ ਚਾਂਦੀ ਦੀਆਂ ਵਧਦੀਆਂ ਕੀਮਤਾਂ ਨਾਲ ਭਰਿਆ ਰਿਹਾ। ਪਿਛਲੇ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਹਫਤੇ ਦੀ ਸ਼ੁਰੂਆਤ ਨਾਲ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਜਿੱਥੇ 10 ਗ੍ਰਾਮ 22 ਕੈਰੇਟ ਸੋਨੇ ਦਾ ਭਾਅ 65 ਹਜ਼ਾਰ ਰੁਪਏ ਦੇ ਕਰੀਬ ਸੀ, ਉੱਥੇ ਹੀ ਪਿਛਲੇ ਦਿਨਾਂ 'ਚ ਕੀਮਤ 'ਚ ਵਾਧੇ ਨਾਲ 22 ਕੈਰੇਟ ਸੋਨੇ ਦਾ ਭਾਅ 70 ਹਜ਼ਾਰ ਰੁਪਏ ਨੂੰ ਪਾਰ ਕਰ ਗਿਆ ਹੈ। 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 77 ਹਜ਼ਾਰ ਰੁਪਏ ਤੋਂ ਵੱਧ ਹੋ ਗਈ ਹੈ। ਉਥੇ ਹੀ, ਚਾਂਦੀ ਦੀ ਪ੍ਰਤੀ ਕਿਲੋਗ੍ਰਾਮ ਕੀਮਤ 95000 ਰੁਪਏ ਤੋਂ ਵੱਧ ਹੋ ਗਈ ਹੈ।

ਅੱਜ ਯਾਨੀ ਸ਼ੁੱਕਰਵਾਰ 27 ਸਤੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। 22 ਕੈਰੇਟ ਸੋਨੇ ਦੀ ਕੀਮਤ 70,600 ਰੁਪਏ ਦੀ ਬਜਾਏ 71,000 ਰੁਪਏ ਪ੍ਰਤੀ 10 ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 77,020 ਰੁਪਏ ਦੀ ਬਜਾਏ 77,450 ਰੁਪਏ ਹੋ ਗਈ ਹੈ। ਜਦਕਿ 1 ਕਿਲੋ ਚਾਂਦੀ ਦੀ ਕੀਮਤ 95,000 ਰੁਪਏ ਦੀ ਬਜਾਏ 96,000 ਰੁਪਏ ਹੋ ਗਈ ਹੈ।

Tags:    

Similar News