ਸਰਹੱਦੀ ਹਲਕਾ ਅਜਨਾਲਾ ਦੀ ਲੜਕੀ ਗੀਤਾ ਗਿੱਲ ਬਣੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ

ਪੰਜਾਬ ਸਰਕਾਰ ਵੱਲੋਂ ਅਜਨਾਲਾ ਹਲਕੇ ਦੀ ਹੋਣਹਾਰ ਅਤੇ ਮਿਹਨਤੀ ਲੜਕੀ ਗੀਤਾ ਗਿੱਲ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਗੀਤਾ ਗਿੱਲ ਨੇ ਇਸ ਜਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਰਾਜ ਦੀਆਂ ਔਰਤਾਂ ਲਈ ਇਨਸਾਫ ਦੀ ਆਵਾਜ਼ ਬਣਨ ਦਾ ਮੌਕਾ ਹੈ। ਉਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵਿੱਚ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ

Update: 2025-10-05 12:11 GMT

ਚੰਡੀਗੜ੍ਹ (ਗੁਰਪਿਆਰ ਸਿੰਘ) : ਪੰਜਾਬ ਸਰਕਾਰ ਵੱਲੋਂ ਅਜਨਾਲਾ ਹਲਕੇ ਦੀ ਹੋਣਹਾਰ ਅਤੇ ਮਿਹਨਤੀ ਲੜਕੀ ਗੀਤਾ ਗਿੱਲ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਗੀਤਾ ਗਿੱਲ ਨੇ ਇਸ ਜਿੰਮੇਵਾਰੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਰਾਜ ਦੀਆਂ ਔਰਤਾਂ ਲਈ ਇਨਸਾਫ ਦੀ ਆਵਾਜ਼ ਬਣਨ ਦਾ ਮੌਕਾ ਹੈ। ਉਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਵਿੱਚ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ

ਗੀਤਾ ਗਿੱਲ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੀਆਂ ਅਤੇ ਮਹਿਲਾ ਕਮਿਸ਼ਨ ਰਾਹੀਂ ਹਰ ਪੀੜਤ ਔਰਤ ਤੱਕ ਨਿਆਂ ਪਹੁੰਚਾਉਣ ਲਈ ਸੁਰਗਰਮੀ ਨਾਲ ਕੰਮ ਕਰਨਗੀਆਂ। ਉਨ੍ਹਾਂ ਕਿਹਾ, “ਮੇਰਾ ਮਿਸ਼ਨ ਹੈ ਕਿ ਕੋਈ ਵੀ ਔਰਤ ਆਪਣੇ ਅਧਿਕਾਰਾਂ ਤੋਂ ਵਾਂਝੀ ਨਾ ਰਹੇ। ਮੈਂ ਦੱਬੀਆਂ ਤੇ ਕੁਚਲੀਆਂ ਔਰਤਾਂ ਦੀ ਆਵਾਜ਼ ਚੁੱਕਾਂਗੀ ਅਤੇ ਉਨ੍ਹਾਂ ਨੂੰ ਇਨਸਾਫ ਦਵਾਂਗੀ।”

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਮਹਿਲਾ ਕਮਿਸ਼ਨ ਇਕ ਮਜ਼ਬੂਤ ਪਲੇਟਫਾਰਮ ਹੈ ਅਤੇ ਉਹ ਇਸ ਮੰਚ ਰਾਹੀਂ ਹਿੰਸਾ, ਸ਼ੋਸ਼ਣ ਅਤੇ ਅਸਮਾਨਤਾ ਦੇ ਖਿਲਾਫ ਪੂਰੀ ਤਰ੍ਹਾਂ ਖੜ੍ਹੀਆਂ ਰਹਿਣਗੀਆਂ। ਗੀਤਾ ਗਿੱਲ ਨੇ ਆਪਣੀ ਜੀਵਨ ਯਾਤਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਬਹੁਤ ਸਧਾਰਨ ਪਰਿਵਾਰ ਨਾਲ ਸੰਬੰਧਤ ਹਨ ਤੇ ਜੀਵਨ ਭਰ ਮੇਹਨਤ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ, “ਮੇਹਨਤ ਦਾ ਹਮੇਸ਼ਾ ਫਲ ਮਿਲਦਾ ਹੈ, ਅਤੇ ਅੱਜ ਮੇਰੇ ਲਈ ਇਹ ਸਨਮਾਨ ਉਸੀ ਮੇਹਨਤ ਦਾ ਨਤੀਜਾ ਹੈ।”

ਗੀਤਾ ਗਿੱਲ ਨੇ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਦੇ ਸਸ਼ਕਤੀਕਰਨ, ਸਿੱਖਿਆ ਤੇ ਸੁਰੱਖਿਆ ਲਈ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ, ਤਾਂ ਜੋ ਹਰ ਔਰਤ ਆਪਣਾ ਜੀਵਨ ਆਤਮਨਿਰਭਰ ਅਤੇ ਸੁਰੱਖਿਅਤ ਬਣਾ ਸਕੇ।

Tags:    

Similar News