Cancer ਨਾਲ ਜੰਗ ਹਾਰਿਆ ਸਾਬਕਾ ਹਾਕੀ ਖਿਡਾਰੀ Jacob Winterton, 25 ਸਾਲ ਦੀ ਉਮਰ ’ਚ ਦਿਹਾਂਤ
ਉਨ੍ਹਾਂ ਦੇ ਭਰਾ ਰਾਇਨ ਵਿੰਟਰਟਨ, ਜੋ ਕਿ ਐਨਐਚਐਲ ਦੀ ਸੀਐਟਲ ਟੀਮ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਉਹ ਆਪਣੇ ਭਰਾ ਦੀ ਉਹ ਖਾਸੀਅਤ ਕਦੇ ਨਹੀਂ ਭੁੱਲਣਗੇ ਜਿਸ ਨਾਲ ਉਹ ਹਰ ਮੁਸ਼ਕਲ ਨੂੰ ਹਲਕਾ ਮਹਿਸੂਸ ਕਰਵਾ ਦਿੰਦਾ ਸੀ।
By : Gill
Update: 2026-03-26 00:20 GMT
ਵੈਨਕੂਵਰ, 25 ਮਾਰਚ (ਮਲਕੀਤ ਸਿੰਘ) – ਕਨੇਡਾ ਦੇ ਸਾਬਕਾ ਹਾਕੀ ਖਿਡਾਰੀ ਅਤੇ ਓਨਟਾਰਿਓ ਹਾਕੀ ਲੀਗ ਨਾਲ ਜੁੜੇ ਰਹੇ ਜੈਕਬ ਵਿੰਟਰਟਨ ਦਾ 25 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਦਿਹਾਂਤ ਹੋ ਗਿਆ।
ਜਾਣਕਾਰੀ ਮੁਤਾਬਕ ਵਿੰਟਰਟਨ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਖੇਡ ਜਗਤ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਉਨ੍ਹਾਂ ਦੇ ਭਰਾ ਰਾਇਨ ਵਿੰਟਰਟਨ, ਜੋ ਕਿ ਐਨਐਚਐਲ ਦੀ ਸੀਐਟਲ ਟੀਮ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਉਹ ਆਪਣੇ ਭਰਾ ਦੀ ਉਹ ਖਾਸੀਅਤ ਕਦੇ ਨਹੀਂ ਭੁੱਲਣਗੇ ਜਿਸ ਨਾਲ ਉਹ ਹਰ ਮੁਸ਼ਕਲ ਨੂੰ ਹਲਕਾ ਮਹਿਸੂਸ ਕਰਵਾ ਦਿੰਦਾ ਸੀ।
ਹਾਕੀ ਜਗਤ ਨਾਲ ਸੰਬੰਧਿਤ ਕਈ ਲੋਕਾਂ ਅਤੇ ਟੀਮਾਂ ਵੱਲੋਂ ਜੈਕਬ ਵਿੰਟਰਟਨ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ।
ਜੈਕਬ ਵਿਟਰਟਨ ਦੀ ਇੱਕ ਤਸਵੀਰ