ਸਾਬਕਾ CM ਚੰਪਾਈ ਸੋਰੇਨ ਦੀ ਐਸਕਾਰਟ ਕਾਰ ਨੂੰ ਅਣਪਛਾਤੇ ਟਰੱਕ ਨੇ ਮਾਰੀ ਟੱਕਰ
ਡਰਾਈਵਰ ਦੀ ਮੌਤ
ਝਾਰਖੰਡ : ਬੀਤੀ ਰਾਤ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਐਸਕਾਰਟ ਕਾਰ ਨੂੰ ਝਾਰਖੰਡ ਦੇ ਸਰਾਏਕੇਲਾ ਟਾਟਾ ਮੁੱਖ ਮਾਰਗ 'ਤੇ ਮੁਡੀਆ ਨੇੜੇ ਅਣਪਛਾਤੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਐਸਕਾਰਟ ਕਾਰ ਦੇ ਡਰਾਈਵਰ ਕਾਂਸਟੇਬਲ ਵਿਨੈ ਕੁਮਾਰ ਵਨਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ 5 ਜਵਾਨ ਗੰਭੀਰ ਜ਼ਖਮੀ ਹੋ ਗਏ। ਘਟਨਾ ਮੰਗਲਵਾਰ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੂੰ ਉਨ੍ਹਾਂ ਦੀ ਰਿਹਾਇਸ਼ ਜਿਲਿੰਗਗੋਰਾ ਤੋਂ ਪੁਲਸ ਐਸਕਾਰਟ ਗੱਡੀ ਵਾਪਸ ਪਰਤ ਰਹੀ ਸੀ। ਇਸੇ ਦੌਰਾਨ ਮੁਡੀਆ ਨੇੜੇ ਹਾਦਸਾ ਵਾਪਰ ਗਿਆ। ਇੱਕ ਅਣਪਛਾਤੇ ਟਰੱਕ ਨੇ ਇੱਕ ਐਸਕਾਰਟ ਵਾਹਨ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਪੁਲਿਸ ਮੁਲਾਜ਼ਮ ਸੜਕ 'ਤੇ ਡਿੱਗ ਪਏ ਅਤੇ ਉਨ੍ਹਾਂ ਦੇ ਹਥਿਆਰ ਵੀ ਸੜਕ 'ਤੇ ਖਿੱਲਰ ਗਏ।
ਹਾਦਸੇ ਤੋਂ ਬਾਅਦ ਸਾਰੇ ਜ਼ਖਮੀ ਜਵਾਨਾਂ ਨੂੰ ਐਂਬੂਲੈਂਸ ਰਾਹੀਂ ਸਦਰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਡਰਾਈਵਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਹੋਰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਐਮ.ਜੀ.ਐਮ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਪੁਲਿਸ ਡਰਾਈਵਰ ਪੱਛਮੀ ਸਿੰਘਭੂਮ ਦੇ ਬੋਯਾ ਦਾ ਰਹਿਣ ਵਾਲਾ ਸੀ। ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਪਰਿਵਾਰਕ ਮੈਂਬਰ ਨਹੀਂ ਪੁੱਜੇ।