ਵਿਦੇਸ਼ੀ ਸੈਲਾਨੀ ਨੇ ਦਿਵਾਲੀ ਤੋਂ ਅਗਲੇ ਦਿਨ ਅੰਮ੍ਰਿਤਸਰ ਵਿੱਚ ਕੀਤੀ ਸਫਾਈ ਸੇਵਾ, ਧਾਰਮਿਕ ਪੋਸਟਰਾਂ ਨੂੰ ਦਿੱਤਾ ਸਤਿਕਾਰ
ਦਿਵਾਲੀ ਦੇ ਅਗਲੇ ਦਿਨ ਜਿੱਥੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਿਉਹਾਰ ਦੇ ਬਾਅਦ ਕੂੜੇ ਦੇ ਢੇਰ ਜਮ੍ਹੇ ਹੋਏ ਸਨ, ਉੱਥੇ ਦੁਰਗਿਆਣਾ ਮੰਦਰ ਦੇ ਨੇੜੇ ਇੱਕ ਵਿਦੇਸ਼ੀ ਸੈਲਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਫਾਈ ਦੀ ਮਿਸਾਲ ਕਾਇਮ ਕੀਤੀ। ਇਹ ਅੰਗਰੇਜ਼ ਨਾਗਰਿਕ ਹਰੇਕ ਸਾਲ ਭਾਰਤ ਆਉਂਦਾ ਹੈ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਆ ਕੇ ਸੇਵਾ ਕਰਨ ਦਾ ਸੁਖ ਪ੍ਰਾਪਤ ਕਰਦਾ ਹੈ।
ਅੰਮ੍ਰਿਤਸਰ (ਗੁਰਪਿਆਰ ਥਿੰਦ) : ਦਿਵਾਲੀ ਦੇ ਅਗਲੇ ਦਿਨ ਜਿੱਥੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਤਿਉਹਾਰ ਦੇ ਬਾਅਦ ਕੂੜੇ ਦੇ ਢੇਰ ਜਮ੍ਹੇ ਹੋਏ ਸਨ, ਉੱਥੇ ਦੁਰਗਿਆਣਾ ਮੰਦਰ ਦੇ ਨੇੜੇ ਇੱਕ ਵਿਦੇਸ਼ੀ ਸੈਲਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਫਾਈ ਦੀ ਮਿਸਾਲ ਕਾਇਮ ਕੀਤੀ। ਇਹ ਅੰਗਰੇਜ਼ ਨਾਗਰਿਕ ਹਰੇਕ ਸਾਲ ਭਾਰਤ ਆਉਂਦਾ ਹੈ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਆ ਕੇ ਸੇਵਾ ਕਰਨ ਦਾ ਸੁਖ ਪ੍ਰਾਪਤ ਕਰਦਾ ਹੈ।
ਇਸ ਦੌਰਾਨ ਉਸਨੇ ਕੂੜੇ ਦੇ ਢੇਰਾਂ ਵਿੱਚੋਂ ਧਾਰਮਿਕ ਪੋਸਟਰ ਵੇਖੇ, ਜਿਨ੍ਹਾਂ ਨੂੰ ਉਸਨੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸਾਈਡ ਤੇ ਰੱਖ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ, “ਧਰਮ ਨਾਲ ਜੁੜੀ ਕਿਸੇ ਵੀ ਚੀਜ਼ ਦਾ ਆਦਰ ਕਰਨਾ ਮਨੁੱਖਤਾ ਦੀ ਪਹਿਚਾਣ ਹੈ। ਉਸਨੇ ਇਹ ਵੀ ਕਿਹਾ ਕਿ ਸਫਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਭਾਰਤ ਇੱਕ ਆਧਿਆਤਮਿਕ ਦੇਸ਼ ਹੈ, ਇੱਥੇ ਦੇ ਧਾਰਮਿਕ ਸਥਾਨਾਂ ਦੀ ਸਫਾਈ ਤੇ ਸ਼ੁੱਧਤਾ ਕਾਇਮ ਰੱਖਣਾ ਸਭ ਦਾ ਫਰਜ਼ ਹੈ,” ਉਸਦਾ ਕਹਿਣਾ ਸੀ। ਇਸ ਮੌਕੇ 'ਤੇ ਸਥਾਨਕ ਨੌਜਵਾਨ ਗੌਰਵਜੀਤ ਪਸਰੀਚਾ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਵਿਦੇਸ਼ੀ ਸੇਵਾਦਾਰ ਨੂੰ ਸਫਾਈ ਕਰਦਾ ਦੇਖਿਆ ਤਾਂ ਖੁਦ ਵੀ ਉਸਦੇ ਨਾਲ ਜੁੜ ਗਿਆ।
ਉਸਨੇ ਕਿਹਾ, “ਇੱਕ ਫੋਰਿਨਰ ਜਦੋਂ ਆ ਕੇ ਸਾਡਾ ਸ਼ਹਿਰ ਸਾਫ ਕਰ ਰਿਹਾ ਹੈ ਤਾਂ ਇਹ ਸਾਡੇ ਲਈ ਪ੍ਰੇਰਨਾ ਹੈ। ਦਿਵਾਲੀ ਦੇ ਦਿਨ ਤਾਂ ਹਰ ਕੋਈ ਘਰ ਸਾਫ ਕਰਦਾ ਹੈ, ਪਰ ਅਗਲੇ ਦਿਨ ਸਭ ਭੁੱਲ ਜਾਂਦੇ ਹਨ — ਸਫਾਈ ਦੀ ਇਹ ਸੇਵਾ ਸਾਲ ਦੇ ਹਰ ਦਿਨ ਹੋਣੀ ਚਾਹੀਦੀ ਹੈ।”