Flood : ਹੁਣ ਤੱਕ 95 ਲੋਕਾਂ ਦੀ ਮੌਤ, ਤੂਫਾਨ ਦਾ ਵੀ ਅਲਰਟ; ਸਪੇਨ ਵਿੱਚ ਹੜ੍ਹ ਦਾ ਕਹਿਰ

Update: 2024-10-31 04:43 GMT

ਸਪੇਨ : ਸਪੇਨ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਮੀਂਹ ਤੋਂ ਬਾਅਦ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੜਕਾਂ ਨਦੀਆਂ ਬਣ ਗਈਆਂ ਅਤੇ ਕਾਰਾਂ ਤੂੜੀ ਵਾਂਗ ਵਹਿਣ ਲੱਗ ਪਈਆਂ। ਤੇਜ਼ ਕਰੰਟ ਵਿੱਚ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਤਬਾਹੀ 'ਚ ਹੁਣ ਤੱਕ 95 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਦੀ ਮੌਸਮ ਵਿਗਿਆਨ ਏਜੰਸੀ ਨੇ ਤੂਫਾਨ ਦੇ ਨਾਲ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।

ਸਪੇਨ ਦੇ ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਕਾਰਨ ਦੱਖਣੀ-ਪੂਰਬੀ ਸਪੇਨ 'ਚ ਭਿਆਨਕ ਹੜ੍ਹ ਆ ਗਿਆ, ਜਿਸ ਕਾਰਨ 95 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਲਾਪਤਾ ਹਨ। ਮੰਗਲਵਾਰ ਦੇਰ ਰਾਤ ਕੁਝ ਘੰਟਿਆਂ ਵਿੱਚ ਇੱਕ ਫੁੱਟ, ਜਾਂ ਲਗਭਗ 300 ਮਿਲੀਮੀਟਰ, ਮੀਂਹ ਪਿਆ, ਜਿਸ ਨਾਲ ਵੈਲੇਂਸੀਆ ਸ਼ਹਿਰ ਅਤੇ ਆਲੇ ਦੁਆਲੇ ਭਿਆਨਕ ਹੜ੍ਹ ਆ ਗਏ। ਵੈਲੇਂਸੀਆ ਤੋਂ ਕਰੀਬ 32 ਕਿਲੋਮੀਟਰ ਦੂਰ ਚੀਵਾ ਸ਼ਹਿਰ 'ਚ ਕਰੀਬ 8 ਘੰਟੇ ਤੱਕ ਭਾਰੀ ਮੀਂਹ ਪਿਆ।

ਹੜ੍ਹ ਦਾ ਪਾਣੀ ਇਮਾਰਤਾਂ ਦੀ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ, ਵਾਹਨ ਵਹਿ ਗਏ ਅਤੇ ਇੱਕ ਪੁਲ ਵੀ ਢਹਿ ਗਿਆ। ਸਪੇਨ ਦੀ ਮੌਸਮ ਵਿਗਿਆਨ ਏਜੰਸੀ ਨੇ ਬੁੱਧਵਾਰ ਨੂੰ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਜੇਰੇਜ਼ ਸ਼ਹਿਰ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਬਾਰਸੀਲੋਨਾ, ਕੈਡੀਜ਼, ਸੇਵਿਲ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੜ੍ਹ ਸਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Tags:    

Similar News