Actor ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿੱਚ FIR ਦਰਜ
ਸ਼ਿਕਾਇਤ ਦੇ ਬਾਵਜੂਦ ਜੇਕਰ ਐਫਆਈਆਰ ਦਰਜ ਨਾ ਹੁੰਦੀ, ਤਾਂ ਭਾਈਚਾਰੇ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਗਈ ਸੀ। ਪੁਲਿਸ ਵੱਲੋਂ ਦੋ ਦਿਨਾਂ ਦਾ ਸਮਾਂ ਲੈ ਕੇ ਅਖ਼ੀਰਕਾਰ ਐਫਆਈਆਰ
ਜਲੰਧਰ : ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ 'ਜਾਟ' ਦੇ ਖਿਲਾਫ ਪੰਜਾਬ ਵਿੱਚ ਈਸਾਈ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜਲੰਧਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਜਾਟ ਫਿਲਮ ਦੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ, ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਦਰਅਸਲ ਬਾਲੀਵੁੱਡ ਦੀ ਨਵੀਨਤਮ ਰਿਲੀਜ਼ ਫਿਲਮ ‘ਜਾਟ’ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਦੀ ਲਹਿਰ ਚੱਲ ਰਹੀ ਹੈ। ਇਸੇ ਸੰਦਰਭ ਵਿੱਚ ਜਲੰਧਰ ਦੇ ਸਦਰ ਪੁਲਿਸ ਥਾਣੇ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਮਾਮਲੇ ਦੀ ਪਿਛੋਕੜ
ਫਿਲਮ ਦੀ ਰਿਲੀਜ਼ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਫਿਲਮ ਵਿੱਚ ਪਵਿੱਤਰ ਚਰਚ, ਯਿਸੂ ਮਸੀਹ ਅਤੇ ਧਾਰਮਿਕ ਰੀਤੀਆਂ ਦੀ ਬੇਅਦਬੀ ਕੀਤੀ ਗਈ ਹੈ।
ਭਾਈਚਾਰੇ ਦੇ ਆਗੂ ਵਿਕਲਾਵ ਗੋਲਡੀ ਵੱਲੋਂ ਜਲੰਧਰ ਕਮਿਸ਼ਨਰੇਟ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਕਿ:
ਰਣਦੀਪ ਹੁੱਡਾ ਚਰਚ ਵਿੱਚ ਯਿਸੂ ਮਸੀਹ ਵਾਂਗ ਖੜ੍ਹੇ ਦਿਖਾਏ ਗਏ ਹਨ।
ਉਹ ਕਹਿੰਦੇ ਹਨ ਕਿ ਯਿਸੂ ਮਸੀਹ ਨੇ ਮੈਨੂੰ ਭੇਜਿਆ ਹੈ, ਪਰ ਤੁਰੰਤ ਹੀ ਹਿੰਸਕ ਦ੍ਰਿਸ਼ ਸ਼ੁਰੂ ਹੋ ਜਾਂਦੇ ਹਨ, ਜਿਸ ਵਿਚ ਉਹ ਗੋਲੀਆਂ ਚਲਾਉਂਦੇ ਹਨ।
ਫਿਲਮ ਵਿੱਚ ਆਮੀਨ ਸ਼ਬਦ ਦਾ ਵੀ ਨਿਰਾਦਰ ਕੀਤਾ ਗਿਆ ਹੈ।
ਭਾਈਚਾਰੇ ਨੇ ਦਿੱਤਾ ਸੀ ਅਲਟੀਮੇਟਮ
ਸ਼ਿਕਾਇਤ ਦੇ ਬਾਵਜੂਦ ਜੇਕਰ ਐਫਆਈਆਰ ਦਰਜ ਨਾ ਹੁੰਦੀ, ਤਾਂ ਭਾਈਚਾਰੇ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਗਈ ਸੀ। ਪੁਲਿਸ ਵੱਲੋਂ ਦੋ ਦਿਨਾਂ ਦਾ ਸਮਾਂ ਲੈ ਕੇ ਅਖ਼ੀਰਕਾਰ ਐਫਆਈਆਰ ਦਰਜ ਕਰ ਲਈ ਗਈ।
ਭਾਈਚਾਰੇ ਦੀ ਮੰਗ: ਫਿਲਮ 'ਤੇ ਪਾਬੰਦੀ
ਈਸਾਈ ਭਾਈਚਾਰੇ ਵੱਲੋਂ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਵਿਵਾਦਤ ਸਮੱਗਰੀ ਦੇ ਨਤੀਜੇ ਵਜੋਂ ਚਰਚਾਂ ਤੇ ਹਮਲਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ।