FIFA World Cup: ਜਸ਼ਨੀ ਟੂਰ ਦੀ ਸ਼ੁਰੂਆਤ, ਪ੍ਰਮੁੱਖ ਸ਼ਹਿਰਾਂ ਚ ਲਿਜਾਈ ਜਾਵੇਗੀ ਟਰਾਫੀ

ਇਸ ਟੂਰ ਦਾ ਮਕਸਦ ਫੁਟਬਾਲ ਪ੍ਰੇਮੀਆਂ ਵਿੱਚ ਜੋਸ਼ ਪੈਦਾ ਕਰਨਾ ਅਤੇ ਲੋਕਾਂ ਨੂੰ ਵਰਲਡ ਕੱਪ ਨਾਲ ਜੋੜਨਾ ਹੈ। ਟੂਰ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

By :  Gill
Update: 2026-04-09 01:18 GMT

ਵੈਨਕੂਵਰ, 8 ਅਪ੍ਰੈਲ (ਮਲਕੀਤ ਸਿੰਘ) – ਕੈਨੇਡਾ ਵਿੱਚ ਹੋਣ ਵਾਲੇ ਫੀਫਾ ਵਰਲਡ ਕੱਪ ਤੋਂ ਪਹਿਲਾਂ ਦੇਸ਼-ਪੱਧਰੀ ਜਸ਼ਨੀ ਟੂਰ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਪ੍ਰਸਿੱਧ ਵਰਲਡ ਕੱਪ ਟਰਾਫੀ ਨੂੰ ਵੀ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਲਿਆਂਦਾ ਜਾਵੇਗਾ।

ਇਸ ਟੂਰ ਦਾ ਮਕਸਦ ਫੁਟਬਾਲ ਪ੍ਰੇਮੀਆਂ ਵਿੱਚ ਜੋਸ਼ ਪੈਦਾ ਕਰਨਾ ਅਤੇ ਲੋਕਾਂ ਨੂੰ ਵਰਲਡ ਕੱਪ ਨਾਲ ਜੋੜਨਾ ਹੈ। ਟੂਰ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਦੱਸਿਆ ਜਾ ਰਿਹਾ ਹੈ ਕਿ ਟਰਾਫੀ ਟੂਰ ਦੌਰਾਨ ਲੋਕਾਂ ਨੂੰ ਵਿਸ਼ਵ ਕੱਪ ਦੀ ਟਰਾਫੀ ਨੂੰ ਨਜ਼ਦੀਕੋਂ ਵੇਖਣ ਅਤੇ ਤਸਵੀਰਾਂ ਖਿੱਚਵਾਉਣ ਦਾ ਵੀ ਮੌਕਾ ਮਿਲੇਗਾ, ਜਿਸ ਨਾਲ ਖੇਡ ਪ੍ਰਤੀ ਰੁਝਾਨ ਹੋਰ ਵਧੇਗਾ।

ਅਧਿਕਾਰੀਆਂ ਮੁਤਾਬਕ ਇਹ ਪਹਿਲ ਕੈਨੇਡਾ ਵਿੱਚ ਹੋਣ ਵਾਲੇ ਵਰਲਡ ਕੱਪ ਲਈ ਮਾਹੌਲ ਤਿਆਰ ਕਰਨ ਦੇ ਨਾਲ ਨਾਲ ਦੇਸ਼ ਭਰ ਵਿੱਚ ਫੁਟਬਾਲ ਦੀ ਲੋਕਪ੍ਰਿਯਤਾ ਨੂੰ ਨਵੀਂ ਉਚਾਈਆਂ ’ਤੇ ਲਿਜਾਣ ਵਿੱਚ ਮਦਦਗਾਰ ਸਾਬਤ ਹੋਵੇਗੀ।

ਕੈਪਸ਼ਨ: ਕੈਨੇਡਾ ਵਿੱਚ ਜਸ਼ਨੀ ਟੂਰ ਦੇ ਐਲਾਨ ਮੌਕੇ ਵਰਲਡ ਕੱਪ ਟਰਾਫੀ ਨਾਲ ਖੜ੍ਹੇ ਮਹਿਮਾਨ।

Tags:    

Similar News