Fatehgarh Sahib Police ਨੇ ਕੀਤਾ ਸ਼ਿਵਾ ਨਾਮਕ ਆਰੋਪੀ ਦਾ ਐਨਕਾਊਂਟਰ

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਸ਼ਿਵਾ ਨਾਮਕ ਆਰੋਪੀ ਤੇ ਪੁਲਿਸ ਦਰਮਿਆਨ ਇਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ।

Update: 2026-01-20 09:15 GMT

ਫਤਿਹਗੜ੍ਹ ਸਾਹਿਬ: ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਸ਼ਿਵਾ ਨਾਮਕ ਆਰੋਪੀ ਤੇ ਪੁਲਿਸ ਦਰਮਿਆਨ ਇਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟਾ ਖੋਹਾਂ ਕਰਨ ਵਾਲੇ ਆਰੋਪੀ ਸ਼ਿਵਾ ਨੂੰ ਜਦੋਂ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਲੁੱਟ ਖੋਹ ਦੇ ਮਾਮਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਕੋਲੋਂ ਅਸਲਾ ਬਰਾਮਦ ਕਰਨ ਸਮੇਂ ਸ਼ਿਵਾ ਵੱਲੋਂ ਪੁਲਿਸ ਹੋਮ ਗਾਰਡ ਮੁਲਾਜ਼ਮ ਤੇ ਗੋਲੀ ਚਲਾ ਦਿੱਤੀ ਗਈ ਜਿਸ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਲੱਤ ਵਿੱਚ ਗੋਲੀ ਮਾਰੀ ਗਈ ।


ਪੁਲਿਸ ਵੱਲੋਂ ਜ਼ਖਮੀ ਹੋਮ ਗਾਰਡ ਮੁਲਾਜ਼ਮ ਅਤੇ ਆਰੋਪੀ ਸ਼ਿਵਾ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਵਾ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ ਹਨ ਜੋ ਕਿ ਵੱਡੇ ਲੈਵਲ ਤੇ ਲੁੱਟਾਂ ਖੋਹਾਂ ਦਾ ਰੈਕਟ ਚਲਾਉਂਦਾ ਸੀ ਜਿਸ ਦੇ ਸੰਪਰਕ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਹੋਰ ਵੀ ਵਿਅਕਤੀ ਸ਼ਾਮਿਲ ਹੋ ਸਕਦੇ ਹਨ ਜਿਨਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Tags:    

Similar News