ਭਾਰਤੀ ਮੂਲ ਦੇ ਬਾਲਾਜੀ ਦੀ ਮੌਤ ਬਾਰੇ ਪਰਿਵਾਰ ਨੇ ਪ੍ਰਗਟਾਇਆ ਸ਼ੱਕ

ਪੂਰਨਿਮਾ ਨੇ ਕਿਹਾ ਹੈ ਕਿ ਉਨਾਂ ਦੀ ਬਾਲਾਜੀ ਨਾਲ 22 ਨਵੰਬਰ ਨੂੰ ਆਖਰੀ ਗੱਲ ਹੋਈ ਸੀ। ਉਸ ਸਮੇ ਉਹ ਖੁਸ਼ ਸੀ ਪਰੰਤੂ ਅਗਲੇ ਦਿਨ ਜਦੋਂ ਉਸ ਨੇ ਫੋਨ ਕੀਤਾ ਤਾਂ ਬਾਲਾਜੀ ਨੇ ਫੋਨ ਨਹੀਂ;

Update: 2025-01-03 02:18 GMT

ਕਿਹਾ ਉਹ ਖੁਦਕੁੱਸ਼ੀ ਨਹੀਂ ਕਰ ਸਕਦਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੂਰਨਿਮਾ ਰਾਮਾਰਾਓ ਨੇ ਆਪਣੇ 26 ਸਾਲਾ ਪੁੱਤਰ ਸੁਚੀਰ ਬਾਲਾਜੀ ਦੀ ਮੌਤ ਬਾਰੇ ਕਿਹਾ ਹੈ ਕਿ ਉਹ ਖੁਦਕੁੱਸ਼ੀ ਨਹੀਂ ਕਰ ਸਕਦਾ। ਉਸ ਦੀ ਮੌਤ ਪਿੱਛੇ ਕੋਈ ਸਾਜਿਸ਼ ਰਚੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਬਾਲਾਜੀ ਨੇ ਆਪਣੇ ਸੈਨਫਰਾਂਸਿਸਕੋ ਅਪਾਰਟਮੈਂਟ ਵਿਚ 26 ਨਵੰਬਰ ਨੂੰ ਖੁਦਕੁੱਸ਼ੀ ਕਰ ਲਈ ਸੀ । ਓਪਨਅਲ ਕੰਪਨੀ ਦੇ ਸਾਬਕਾ ਰਿਸਰਚਰ ਬਾਲਾਜੀ ਨੇ ਹੋਰ ਮੁੱਦਿਆਂ ਤੋਂ ਇਲਾਵਾ ਵਿਸ਼ੇਸ਼ ਕਰਕੇ ਕੰਪਨੀ ਦੇ ਕਾਪੀਰਾਈਟ ਡੈਟਾ ਨੂੰ ਵਰਤਣ ਉਪਰ ਚਿੰਤਾ ਪ੍ਰਗਟਾਈ ਸੀ। ਬਾਲਾਜੀ ਦੇ ਮਾਪਿਆਂ ਪੂਰਨਿਮਾ ਤੇ ਬਾਲਾਜੀ ਰਾਮਾਮੂਰਤੀ ਨੇ ਕਿਹਾ ਹੈ ਕਿ ਉਨਾਂ ਦਾ ਪੁੱਤਰ ਖੁਦ ਆਪਣੀ ਜਾਨ ਨਹੀਂ ਲੈ ਸਕਦਾ। ਉਨਾਂ ਨੇ ਮਾਮਲੇ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ।

ਪੂਰਨਿਮਾ ਨੇ ਕਿਹਾ ਹੈ ਕਿ ਉਨਾਂ ਦੀ ਬਾਲਾਜੀ ਨਾਲ 22 ਨਵੰਬਰ ਨੂੰ ਆਖਰੀ ਗੱਲ ਹੋਈ ਸੀ। ਉਸ ਸਮੇ ਉਹ ਖੁਸ਼ ਸੀ ਪਰੰਤੂ ਅਗਲੇ ਦਿਨ ਜਦੋਂ ਉਸ ਨੇ ਫੋਨ ਕੀਤਾ ਤਾਂ ਬਾਲਾਜੀ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਵੀ ਸੰਪਰਕ ਨਾ ਹੋਣ 'ਤੇ ਉਹ ਉਸ ਦੇ ਅਪਾਰਟਮੈਂਟ ਵਿਚ ਗਏ ਜਿਥੇ ਕੋਈ ਵੀ ਨਹੀਂ ਸੀ। 26 ਨਵੰਬਰ ਨੂੰ ਉਨਾਂ ਨੂੰ ਪੁਲਿਸ ਦੁਆਰਾ ਬਾਲਾਜੀ ਦੀ ਲਾਸ਼ ਮਿਲਣ ਬਾਰੇ ਦੱਸਿਆ ਗਿਆ। ਪੂਰਨਿਮਾ ਨੇ ਐਕਸ ਉਪਰ ਪਾਈ ਪੋਸਟ ਵਿਚ ਲਿਖਿਆ ਹੈ ਕਿ ਇਹ ਕਤਲ ਦਾ ਮਾਮਲਾ ਹੈ ਜਿਸ ਨੂੰ ਅਧਿਕਾਰੀ ਖੁਦਕੁੱਸ਼ੀ ਦਸ ਰਹੇ ਹਨ। ਉਸ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਐਫ ਬੀ ਆਈ ਜਾਂਚ ਕਰੇ। ਬਾਲਾ ਜੀ ਨੇ ਅਕਤੂਬਰ 2023 ਵਿਚ ਓਪਨਅਲ ਤੋਂ ਅਸਤੀਫਾ ਦੇ ਦਿੱਤਾ ਸੀ।

Tags:    

Similar News