ਡਿੱਗਿਆ ਪਾਰਾ, ਪੜ੍ਹੋ ਮੌਸਮ ਦੀ ਅਪਡੇਟ
ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਲਈ ਬਾਰਿਸ਼ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਦੇ ਨਾਲ-ਨਾਲ ਸੂਬੇ 'ਚ ਠੰਡੀਆਂ ਹਵਾਵਾਂ ਵੀ ਮੌਸਮ ਦਾ ਮਿਜਾਜ਼;
ਨਵੀਂ ਦਿੱਲੀ : ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰ ਵੱਡੇ ਸੂਬਿਆਂ ਵਿਚ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਰਸ਼ ਦੀ ਵੀ ਸੰਭਾਵਨਾ ਹੈ। ਦੇਸ਼ ਭਰ ਵਿੱਚ ਠੰਡੀਆਂ ਹਵਾਵਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਠੰਢੀਆਂ ਹਵਾਵਾਂ ਕਾਰਨ ਕਈ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ ਬਹੁਤ ਹੇਠਾਂ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਇਸ ਲੜੀ ਵਿੱਚ ਉੱਤਰ ਪ੍ਰਦੇਸ਼ ਵਿੱਚ ਅਗਲੇ 5 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਦੇ ਨਾਲ ਸੰਘਣੀ ਧੁੰਦ ਵੀ ਪੈ ਸਕਦੀ ਹੈ। ਆਉਣ ਵਾਲੇ ਦਿਨਾਂ 'ਚ ਦੋਵਾਂ ਸੂਬਿਆਂ ਦਾ ਮੌਸਮ ਤੇਜ਼ੀ ਨਾਲ ਬਦਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਲਈ ਬਾਰਿਸ਼ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਦੇ ਨਾਲ-ਨਾਲ ਸੂਬੇ 'ਚ ਠੰਡੀਆਂ ਹਵਾਵਾਂ ਵੀ ਮੌਸਮ ਦਾ ਮਿਜਾਜ਼ ਬਦਲ ਦੇਣਗੀਆਂ। ਲਖੀਮਪੁਰ ਖੇੜੀ, ਸੀਤਾਪੁਰ, ਹਰਦੋਈ, ਵਾਰਾਣਸੀ। ਗੋਰਖਪੁਰ, ਲਖਨਊ, ਕਾਨਪੁਰ, ਮੁਰਾਦਾਬਾਦ, ਅਮਰੋਹਾ, ਮੇਰਠ, ਸਹਾਰਨਪੁਰ ਅਤੇ ਮੁਜ਼ੱਫਰਨਗਰ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਜਿਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ 'ਚ ਮੁਜ਼ੱਫਰਨਗਰ, ਮੇਰਠ, ਮੁਰਾਦਾਬਾਦ, ਅਮਰੋਹਾ, ਰਾਮਪੁਰ, ਗਾਜ਼ੀਆਬਾਦ, ਹਾਪੁੜ, ਬੁਲੰਦਸ਼ਹਿਰ, ਸੰਭਲ, ਮਥੁਰਾ, ਪੀਲੀਭੀਤ, ਬਰੇਲੀ, ਲਖੀਮਪੁਰ ਖੇੜੀ, ਬਦਾਊਨ, ਸ਼ਾਹਜਹਾਂਪੁਰ, ਅਲੀਗੜ੍ਹ ਅਤੇ ਹਾਥਰਸ ਸ਼ਾਮਲ ਹਨ।
ਆਈਐਮਡੀ ਮੁਤਾਬਕ ਆਉਣ ਵਾਲੇ 7 ਦਿਨਾਂ ਵਿੱਚ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ 10 ਦਸੰਬਰ ਤੋਂ 17 ਦਸੰਬਰ ਲਈ ਇਹ ਅਲਰਟ ਜਾਰੀ ਕੀਤਾ ਹੈ। ਬਿਹਾਰ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਉਨ੍ਹਾਂ ਵਿੱਚ ਮੁੰਗੇਰ, ਬਾਂਕਾ ਜਮੁਈ, ਭਾਗਲਪੁਰ ਅਤੇ ਖਗੜੀਆ ਸ਼ਾਮਲ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਬਣੀ ਰਹੇਗੀ ਉਨ੍ਹਾਂ 'ਚ ਸੁਪੌਲ, ਭਾਗਲਪੁਰ, ਮੁੰਗੇਰ, ਬਾਂਕਾ ਮਧੇਪੁਰਾ, ਸਹਰਸਾ, ਖਗੜੀਆ, ਮੁਜ਼ੱਫਰਪੁਰ, ਕਿਸ਼ਨਗੰਜ, ਸਮਸਤੀਪੁਰ, ਵੈਸ਼ਾਲੀ, ਸੀਤਾਮੜੀ, ਸ਼ਿਵਹਰ, ਦਰਭੰਗਾ, ਅਰਰੀਆ ਅਤੇ ਮਧੁਬਨੀ ਸ਼ਾਮਲ ਹਨ। ਆਉਣ ਵਾਲੇ ਦਿਨਾਂ 'ਚ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।
ਇਸ ਦੇ ਨਾਲ ਹੀ ਜਿਨ੍ਹਾਂ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਹੋਵੇਗੀ, ਉਨ੍ਹਾਂ 'ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸਹਰਸਾ, ਮਧੇਪੁਰਾ, ਸੁਪੌਲ, ਅਰਰੀਆ, ਪੂਰਨੀਆ, ਕਿਸ਼ਨਗੰਜ, ਕਟਿਹਾਰ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਘੰਟਿਆਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ।