ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਿੱਤਾ ਉਹ ਜਵਾਬ, ਜੋ ਹਰ ਕੋਈ ਪੁੱਛਦਾ ਸੀ

ਉਨ੍ਹਾਂ ਨੇ ਇਹ ਬਿਆਨ 22ਵੇਂ ਦੋਹਾ ਫੋਰਮ ਦੇ ਪੈਨਲ 'ਨਵੇਂ ਦੌਰ ਵਿੱਚ ਟਕਰਾਅ ਦਾ ਹੱਲ' 'ਤੇ ਚਰਚਾ ਦੌਰਾਨ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦੇ ਤਿੰਨ ਸਾਲ ਬਾਅਦ ਦੁਨੀਆ;

Update: 2024-12-08 11:21 GMT

ਨਵੀਂ ਦਿੱਲੀ : ਰੂਸ-ਯੂਕਰੇਨ ਸੰਘਰਸ਼ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਦਾ ਬਾਈਕਾਟ ਕੀਤਾ ਪਰ ਭਾਰਤ ਨੇ ਆਪਣੀ ਦੋਸਤੀ ਕਾਇਮ ਰੱਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਰੂਸ ਦਾ ਦੌਰਾ ਕੀਤਾ ਸੀ। ਨਾਲ ਹੀ, ਭਾਰਤ ਰੂਸ ਤੋਂ ਤੇਲ ਖਰੀਦਦਾ ਰਿਹਾ। ਜਦੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਢੁੱਕਵਾਂ ਜਵਾਬ ਦਿੱਤਾ। ਜੈਸ਼ੰਕਰ ਨੇ ਸ਼ਨੀਵਾਰ ਨੂੰ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦਾ ਜ਼ੋਰਦਾਰ ਬਚਾਅ ਕੀਤਾ। ਉਨ੍ਹਾਂ ਸਵਾਲ ਉਠਾਇਆ ਕਿ ਕੀ ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਦੁਨੀਆ ਕੋਲ ਕੋਈ ਬਿਹਤਰ ਵਿਕਲਪ ਹੈ ਤਾਂ ਦੱਸ ਦਿਓ।

ਉਨ੍ਹਾਂ ਨੇ ਇਹ ਬਿਆਨ 22ਵੇਂ ਦੋਹਾ ਫੋਰਮ ਦੇ ਪੈਨਲ 'ਨਵੇਂ ਦੌਰ ਵਿੱਚ ਟਕਰਾਅ ਦਾ ਹੱਲ' 'ਤੇ ਚਰਚਾ ਦੌਰਾਨ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦੇ ਤਿੰਨ ਸਾਲ ਬਾਅਦ ਦੁਨੀਆ ਨੂੰ ਇਹ ਅਹਿਸਾਸ ਹੋਣ ਲੱਗਾ ਹੈ ਕਿ ਇਸ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਹੋ ਸਕਦਾ ਹੈ।

ਜੈਸ਼ੰਕਰ ਨੇ ਸਪੱਸ਼ਟ ਕੀਤਾ ਕਿ ਰੂਸ ਤੋਂ ਤੇਲ ਖਰੀਦਣਾ ਭਾਰਤ ਲਈ ਕੋਈ ਸਸਤਾ ਸੌਦਾ ਨਹੀਂ ਹੈ, ਪਰ ਇਹ ਦੇਸ਼ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਉਸਨੇ ਕਿਹਾ, "ਅਸੀ ਤੇਲ ਖ਼ਰੀਦਦੇ ਹਾਂ, ਇਹ ਸੱਚ ਹੈ। ਇਹ ਸਸਤਾ ਨਹੀਂ ਹੈ, ਕੀ ਤੁਹਾਡੇ ਕੋਲ ਇਸ ਤੋਂ ਵਧੀਆ ਸੌਦਾ ਹੈ?"

ਭਾਰਤ ਨੇ ਹਾਲ ਹੀ ਦੇ ਸਾਲਾਂ ਵਿੱਚ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਕਾਫ਼ੀ ਵਾਧਾ ਕੀਤਾ ਹੈ। ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਕੱਚੇ ਤੇਲ ਸਪਲਾਇਰ ਬਣ ਗਿਆ ਹੈ, ਜੋ ਭਾਰਤ ਦੇ ਕੁੱਲ ਤੇਲ ਆਯਾਤ ਦਾ 35 ਪ੍ਰਤੀਸ਼ਤ ਤੋਂ ਵੱਧ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਇਸ ਜੰਗ ਨੂੰ ਜੰਗ ਦੇ ਮੈਦਾਨ 'ਤੇ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਆਖਰਕਾਰ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣਾ ਪਵੇਗਾ ਅਤੇ ਭਾਰਤ ਇਸ ਨੂੰ ਸੰਭਵ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਅਸੀਂ ਮਾਸਕੋ ਜਾਂਦੇ ਹਾਂ, ਅਸੀਂ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਦੇ ਹਾਂ। ਜਦੋਂ ਅਸੀਂ ਕੀਵ ਜਾਂਦੇ ਹਾਂ ਤਾਂ ਅਸੀਂ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਮਿਲਦੇ ਹਾਂ। ਅਸੀਂ ਦੋਹਾਂ ਪੱਖਾਂ ਵਿਚਕਾਰ ਆਪਸੀ ਸਮਝੌਤੇ ਦੇ ਸਰੋਤ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।"

ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਕੋਈ ਸ਼ਾਂਤੀ ਯੋਜਨਾ ਪੇਸ਼ ਨਹੀਂ ਕਰ ਰਿਹਾ ਹੈ। "ਅਸੀਂ ਵਿਚੋਲਗੀ ਨਹੀਂ ਕਰ ਰਹੇ ਹਾਂ। ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਦੋਵਾਂ ਧਿਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਜਾਣਕਾਰੀ ਦਿੱਤੀ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੀਵ ਦਾ ਦੌਰਾ ਕੀਤਾ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਸ਼ਾਂਤੀ ਦੇ ਪੱਖ ਵਿੱਚ ਬਣੇ ਰਹਿਣ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਦੂਜੇ ਪਾਸੇ ਜ਼ੇਲੇਂਸਕੀ ਨੇ ਭਾਰਤ ਨੂੰ ਯੂਕਰੇਨ ਦਾ ਸਮਰਥਨ ਕਰਨ ਅਤੇ ਸੰਤੁਲਨ ਵਾਲਾ ਰਵੱਈਆ ਨਾ ਅਪਣਾਉਣ ਦੀ ਅਪੀਲ ਕੀਤੀ।

Tags:    

Similar News