ਅੰਮ੍ਰਿਤਸਰ ਦੇ ਅਜਨਾਲਾ ਦੇ ਥਾਣੇ ਨੇੜੇ ਮਿਲੀ ਬੰਬਨੁਮਾ ਚੀਜ਼, ਇਲਾਕਾ ਸੀਲ

Update: 2024-11-24 04:45 GMT

ਅੰਮ੍ਰਿਤਸਰ : ਅੱਜ ਤੜਕੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਪੁਲਿਸ ਸਟੇਸ਼ਨ ਦੀ ਕੰਧ ਲਾਗੇ ਬੰਬ ਵਰਗੀ ਚੀਜ ਵੇਖਣ ਨੂੰ ਮਿਲੀ। ਦਰਅਸਲ ਅੰਮ੍ਰਿਤਸਰ ਦੇ ਅਜਨਾਲਾ ਥਾਣਾ ਦੇ ਬਾਹਰ ਇੱਕ ਬੰਬਨੁਮਾ ਸ਼ੱਕੀ ਚੀਜ਼ ਮਿਲੀ ਹੈ। ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਜ ਸਵੇਰੇ ਦੋ ਪੁਲਿਸ ਮੁਲਾਜ਼ਮ ਥਾਣੇ ਦੇ ਵਿੱਚ ਐਂਟਰੀ ਕਰ ਰਹੇ ਸੀ ਤਾਂ ਉਹਨਾਂ ਨੇ ਬਿਲਕੁਲ ਥਾਣੇ ਦੀ ਕੰਧ ਦੇ ਨਾਲ ਹੀ ਕੁਝ ਸ਼ੱਕੀ ਸਮਾਨ ਪਿਆ ਦੇਖਿਆ।

ਜਦੋਂ ਉਸਨੂੰ ਕੋਲ ਜਾ ਕੇ ਵੇਖਿਆ ਤਾਂ ਉਹ ਬੰਬਨੁਮਾ ਇੱਕ ਸ਼ੱਕੀ ਚੀਜ਼ ਲੱਗੀ। ਮੌਕੇ ਦੇ ਉੱਤੇ ਬੰਬ ਸੁਕਆਇਡ ਟੀਮਾਂ ਪਹੁੰਚੀਆਂ ਹਨ। ਜਿਨਾਂ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਬਾਰੇ ਹੁਣ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਥਾਣੇ ਦੇ ਬਾਹਰ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਹ ਉਹੀ ਥਾਣਾ ਹੈ ਜਿੱਥੇ 2 ਸਾਲ ਪਹਿਲਾਂ 2022 ਵਿੱਚ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਸਾਥੀ ਨੂੰ ਛੁਡਾਉਣ ਲਈ ਹਮਲਾ ਕੀਤਾ ਸੀ।

ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸ਼ੱਕੀ ਵਸਤੂ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਥਾਣੇ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ ਕਰਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।

ਬੰਬ ਨਿਰੋਧਕ ਦਸਤਾ ਇਸ ਗੱਲ ਦੀ ਜਾਂਚ ਵਿੱਚ ਰੁੱਝਿਆ ਹੋਇਆ ਹੈ ਕਿ ਕੀ ਇਹ ਬੰਬ ਵਰਗੀ ਚੀਜ਼ ਅਸਲ ਵਿੱਚ ਬੰਬ ਹੈ ਜਾਂ ਨਹੀਂ। ਅਤੇ ਜੇਕਰ ਬੰਬ ਹੈ ਤਾਂ ਉਸ ਵਿੱਚ ਕਿਹੜੀ ਤਕਨੀਕ ਵਰਤੀ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਜਾਰੀ ਹੈ।

Tags:    

Similar News