ਮਹਾਰਾਸ਼ਟਰ 'ਦੀ ਹਥਿਆਰ ਫੈਕਟਰੀ 'ਚ ਧਮਾਕਾ
ਨਾਗਪੁਰ ਸਥਿਤ ਰੱਖਿਆ ਪੀਆਰਓ ਨੇ ਦੱਸਿਆ ਕਿ ਇਹ ਧਮਾਕਾ ਅੱਜ ਸਵੇਰੇ ਹੀ ਹੋਇਆ। ਜਿਸ ਤੋਂ ਬਾਅਦ ਲੋਕਾਂ ਨੂੰ ਬਚਾਉਣ ਲਈ ਮੈਡੀਕਲ ਅਤੇ ਬਚਾਅ ਟੀਮਾਂ ਭੇਜੀਆਂ ਗਈਆਂ ਹਨ।;
ਛੱਤ ਡਿੱਗੀ, ਕਈ ਲੋਕਾਂ ਦੀ ਮੌਤ ਦਾ ਖਦਸ਼ਾ
ਨਾਗਪੁਰ : ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਜਵਾਹਰ ਨਗਰ ਵਿੱਚ ਇੱਕ ਹਥਿਆਰ ਫੈਕਟਰੀ 'ਚ ਧਮਾਕਾ ਹੋਣ ਕਾਰਨ ਕੰਪਲੈਕਸ ਦੀ ਛੱਤ ਡਿੱਗ ਗਈ।
ਧਮਾਕਾ ਅੱਜ ਸਵੇਰੇ ਵਾਪਰਿਆ।
ਮਲਬੇ ਹੇਠ ਦੱਬੇ ਲੋਕ: 10 ਲੋਕ ਹਾਲੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ। ਹੁਣ ਤੱਕ 5 ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। 1 ਵਿਅਕਤੀ ਦੀ ਮੌਤ ।
ਬਚਾਅ ਕਾਰਜ:
ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ।
ਐਸ.ਡੀ.ਆਰ.ਐੱਫ. (SDRF) ਦੀ ਟੀਮ ਮੌਕੇ 'ਤੇ ਮੌਜੂਦ।
ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੁਰੰਤ ਤਾਇਨਾਤ।
ਜ਼ਖਮੀਆਂ ਦੀ ਹਾਲਤ:
ਕੁਝ ਜ਼ਖਮੀਆਂ ਦੀ ਹਾਲਤ ਗੰਭੀਰ।
ਮੈਡੀਕਲ ਟੀਮਾਂ ਵਲੋਂ ਇਲਾਜ ਜਾਰੀ।
ਸਰਕਾਰੀ ਪ੍ਰਤੀਕ੍ਰਿਆ: ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟ ਕੀਤਾ।
ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸ.ਪੀ. ਮੌਕੇ 'ਤੇ ਪਹੁੰਚੇ।
ਜ਼ਿਲ੍ਹਾ ਪ੍ਰਸ਼ਾਸਨ ਰੱਖਿਆ ਬਲਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ। ਹਾਥਿਆਰ ਫੈਕਟਰੀ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਜਾਂਚ ਹੋਵੇਗੀ।
ਹਾਦਸੇ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ।
ਪਰਿਵਾਰਕ ਮੈਂਬਰ ਅਤੇ ਸਥਾਨਕ ਵਾਸੀ ਚਿੰਤਤ।
ਦਰਅਸਲ ਮਹਾਰਾਸ਼ਟਰ ਦੇ ਭੰਡਾਰਾ ਵਿੱਚ ਇੱਕ ਹਥਿਆਰ ਫੈਕਟਰੀ ਵਿੱਚ ਧਮਾਕਾ ਹੋਇਆ ਹੈ, ਜਿਸ ਕਾਰਨ ਇੱਕ ਕੰਪਲੈਕਸ ਦੀ ਛੱਤ ਡਿੱਗ ਗਈ ਹੈ। ਇਸ ਹਾਦਸੇ 'ਚ 10 ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ ਇੱਕ ਦਰਜਨ ਲੋਕ ਛੱਤ ਹੇਠ ਦੱਬੇ ਹੋਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ 2 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ ਹੈ। ਭੰਡਾਰਾ ਕਲੈਕਟਰ ਸੰਜੇ ਕੋਲਟੇ ਨੇ ਇਹ ਜਾਣਕਾਰੀ ਦਿੱਤੀ ਹੈ। ਨਾਗਪੁਰ ਸਥਿਤ ਰੱਖਿਆ ਪੀਆਰਓ ਨੇ ਦੱਸਿਆ ਕਿ ਇਹ ਧਮਾਕਾ ਅੱਜ ਸਵੇਰੇ ਹੀ ਹੋਇਆ। ਜਿਸ ਤੋਂ ਬਾਅਦ ਲੋਕਾਂ ਨੂੰ ਬਚਾਉਣ ਲਈ ਮੈਡੀਕਲ ਅਤੇ ਬਚਾਅ ਟੀਮਾਂ ਭੇਜੀਆਂ ਗਈਆਂ ਹਨ। ਇਹ ਹਾਦਸਾ ਭੰਡਾਰਾ ਦੇ ਜਵਾਹਰ ਨਗਰ 'ਚ ਵਾਪਰਿਆ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ 'ਤੇ ਤਾਇਨਾਤ ਹਨ। ਹੁਣ ਤੱਕ ਜੇਸੀਬੀ ਦੀ ਮਦਦ ਨਾਲ ਮਲਬਾ ਹਟਾ ਕੇ ਦੋ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਅਜੇ ਵੀ 10 ਲੋਕ ਫਸੇ ਹੋਏ ਹਨ। ਇਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਕਈਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਜਿਹੇ 'ਚ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਦਾ ਖਦਸ਼ਾ ਹੈ।
Explosion in the weapons factory of Maharashtra