World Championships ਵਿੱਚ ਨੌਜਵਾਨ ਕਨੇਡੀਅਨ ਦੌੜਾਕਾਂ ਦੀ ਅਗਵਾਈ ਕਰੇਗਾ ਤਜਰਬੇਕਾਰ ਦੌੜਾਕ ਮੋਹ ਅਹਿਮਦ
ਇਸ ਵਿਧੀ ਵਿੱਚ ਹਰ ਦੌੜਾਕ ਦੀ ਕੋਸ਼ਿਸ਼ ਟੀਮ ਦੀ ਕੁੱਲ ਪ੍ਰਦਰਸ਼ਨੀ ਨਾਲ ਜੁੜੀ ਹੁੰਦੀ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਇਕੱਠੇ ਕੰਮ ਕਰਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਸਿੱਖਿਆ ਦਿੰਦੀ ਹੈ।
ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਲੰਬੀ ਦੂਰੀ ਦੀਆਂ ਦੌੜਾਂ ਵਿੱਚ ਕਨੇਡਾ ਦਾ ਜਾਣਿਆ-ਪਛਾਣਿਆ ਦੌੜਾਕ ਮੋਹ ਅਹਿਮਦ ਹੁਣ ਕਰਾਸ-ਕੰਟਰੀ ਵਿਸ਼ਵ ਚੈਂਪਿਅਨਸ਼ਿਪ ਵਿੱਚ ਨੌਜਵਾਨ ਕਨੇਡੀਅਨ ਦੌੜਾਕਾਂ ਦੀ ਅਗਵਾਈ ਕਰਦਾ ਨਜ਼ਰ ਆਵੇਗਾ। ਲਗਭਗ ਦੋ ਦਹਾਕਿਆਂ ਦੇ ਤਜਰਬੇ ਨਾਲ ਲੈਸ ਅਹਿਮਦ ਦੀ ਮੌਜੂਦਗੀ ਨੂੰ ਟੀਮ ਲਈ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ।
ਅਹਿਮਦ ਅਨੁਸਾਰ ਭਾਵੇਂ ਉਨ੍ਹਾਂ ਦਾ ਵੱਡਾ ਕੈਰੀਅਰ ਟਰੈਕ ਦੌੜਾਂ ਨਾਲ ਜੁੜਿਆ ਰਿਹਾ ਹੈ, ਪਰ ਕਰਾਸ-ਕੰਟਰੀ ਦੌੜਾਂ ਦਾ ਟੀਮ ਅਧਾਰਿਤ ਸੁਭਾਅ ਉਨ੍ਹਾਂ ਨੂੰ ਹਮੇਸ਼ਾਂ ਆਕਰਸ਼ਿਤ ਕਰਦਾ ਰਿਹਾ ਹੈ। ਉਨ੍ਹਾਂ ਮੁਤਾਬਕ, ਇਸ ਵਿਧੀ ਵਿੱਚ ਹਰ ਦੌੜਾਕ ਦੀ ਕੋਸ਼ਿਸ਼ ਟੀਮ ਦੀ ਕੁੱਲ ਪ੍ਰਦਰਸ਼ਨੀ ਨਾਲ ਜੁੜੀ ਹੁੰਦੀ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਇਕੱਠੇ ਕੰਮ ਕਰਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਸਿੱਖਿਆ ਦਿੰਦੀ ਹੈ।
ਕਨੇਡੀਅਨ ਟੀਮ ਦੇ ਹੋਰ ਸਾਥੀ ਦੌੜਾਕਾਂ ਲਈ ਇਹ ਮੁਕਾਬਲਾ ਇੰਡੋਰ ਸੀਜ਼ਨ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਦਾ ਮਹੱਤਵਪੂਰਨ ਮੌਕਾ ਹੈ। ਟੀਮ ਨੂੰ ਭਰੋਸਾ ਹੈ ਕਿ ਤਜਰਬੇਕਾਰ ਦੌੜਾਕ ਮੋਹ ਅਹਿਮਦ ਦੀ ਰਹਿਨੁਮਾਈ ਨਾਲ ਨੌਜਵਾਨ ਦੌੜਾਕ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹਿਣਗੇ। ਖੇਡ ਮਾਹਰਾ ਮੁਤਾਬਕ ਅਹਿਮਦ ਦੀ ਟੀਮ ਵਿੱਚ ਮੌਜੂਦਗੀ ਜਿੱਤ ਦਾ ਪਰਚਮ ਲਹਰਾਉਣ ਲਈ ਅਹਿਮ ਸਾਬਤ ਹੋ ਸਕਦੀ ਹੈ ਕੈਪਸ਼ਨ ਕਨੇਡੀਅਨ ਦੌੜਾਕ ਮੋਹ ਅਹਿਮਦ ਦੀ ਇੱਕ ਤਸਵੀਰ