ਪਿਆਸੇ ਚੀਤਿਆਂ ਨੂੰ ਪਾਣੀ ਪਿਲਾਉਣ ਵਾਲਾ ਮੁਲਾਜ਼ਮ ਮੁਅੱਤਲ

By :  Gill
Update: 2025-04-06 08:59 GMT

ਕੁਨੋ ਨੈਸ਼ਨਲ ਪਾਰਕ ਤੋਂ ਵਾਇਰਲ ਹੋਈ ਵੀਡੀਓ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਪਿਆਸੇ ਚੀਤਿਆਂ ਨੂੰ ਪਾਣੀ ਪਿਲਾਉਣ ਵਾਲੇ ਇੱਕ ਵਿਅਕਤੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਰਮਚਾਰੀ ਸੱਤਿਆਨਾਰਾਇਣ ਗੁਰਜਰ ਜੰਗਲਾਤ ਵਿਭਾਗ ਵਿੱਚ ਡਰਾਈਵਰ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਚੀਤਿਆਂ ਨੂੰ ਪਾਣੀ ਪਿਲਾਉਂਦੇ ਹੋਏ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ, ਜਿਸ ਕਾਰਨ ਇਹ ਕਾਰਵਾਈ ਹੋਈ।

ਕੀ ਹੈ ਪੂਰਾ ਮਾਮਲਾ?

ਸੱਤਿਆਨਾਰਾਇਣ ਗੁਰਜਰ, ਜੋ ਅੱਜਕੱਲ੍ਹ ਕੁਨੋ ਨੈਸ਼ਨਲ ਪਾਰਕ ਵਿੱਚ ਡਿਊਟੀ 'ਤੇ ਸੀ, ਨੇ ਡਿਊਟੀ ਦੌਰਾਨ ਇੱਕ ਦਰੱਖਤ ਹੇਠਾਂ ਪਿਆਸੇ ਬੈਠੇ ਪੰਜ ਚੀਤੇ ਦੇਖੇ। ਉਨ੍ਹਾਂ ਦੀ ਪਿਆਸ ਦੇਖ ਕੇ ਉਸਨੇ ਆਪਣੇ ਹੱਥ ਵਿੱਚ ਜੈਰੀਕਨ 'ਚ ਪਾਣੀ ਲਿਆ ਅਤੇ ਉਨ੍ਹਾਂ ਕੋਲ ਜਾ ਕੇ ਸਟੀਲ ਦੀ ਪਲੇਟ ਵਿੱਚ ਪਾਣੀ ਪਾਇਆ। ਉਸਨੇ ਇਹ ਸਭ ਕਾਫ਼ੀ ਸਾਵਧਾਨੀ ਨਾਲ ਕੀਤਾ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ

ਇਸ ਦੌਰਾਨ ਉਸਦੇ ਸਾਥੀ ਨੇ ਇਹ ਪੂਰੀ ਘਟਨਾ ਕੈਮਰੇ 'ਚ ਕੈਦ ਕਰ ਲਈ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਵਿੱਚ ਵੱਧੋ-ਵੱਧ 40 ਸਕਿੰਟਾਂ ਦੀ ਕਲਿੱਪ ਦਿੱਖਾਈ ਗਈ ਹੈ ਜਿਸ ਵਿੱਚ ਪੰਜ ਚੀਤੇ ਦਰੱਖਤ ਹੇਠਾਂ ਲੇਟੇ ਹੋਏ ਹਨ ਅਤੇ ਗੁਰਜਰ ਪਾਣੀ ਪਿਲਾਉਂਦਾ ਨਜ਼ਰ ਆਉਂਦਾ ਹੈ।

ਵਿਭਾਗ ਨੇ ਮੰਨਿਆ ਨਿਯਮਾਂ ਦੀ ਉਲੰਘਣਾ

ਹਾਲਾਂਕਿ ਲੋਕਾਂ ਨੇ ਗੁਰਜਰ ਦੀ ਦਇਆ ਭਾਵਨਾ ਦੀ ਸਾਰ੍ਹਨਾ ਕੀਤੀ, ਪਰ ਜੰਗਲਾਤ ਵਿਭਾਗ ਨੇ ਇਹ ਕਹਿੰਦੇ ਹੋਏ ਉਸਨੂੰ ਮੁਅੱਤਲ ਕਰ ਦਿੱਤਾ ਕਿ ਇਹ ਵਿਧੀਕ ਨਿਯਮਾਂ ਦੀ ਉਲੰਘਣਾ ਹੈ। ਡਿਵੀਜ਼ਨਲ ਫਾਰੈਸਟ ਅਫਸਰ ਨੇ ਇਹ ਫੈਸਲਾ ਲਿਆ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਵਾਇਰਲ ਵੀਡੀਓ 'ਤੇ ਅਧਿਕਾਰੀਆਂ ਦੀ ਪ੍ਰਤੀਕਿਰਿਆ

ਜਦੋਂ ਵਾਇਰਲ ਵੀਡੀਓ ਬਾਰੇ ਪ੍ਰੋਜੈਕਟ ਚੀਤਾ ਦੇ ਨਿਰਦੇਸ਼ਕ ਉੱਤਮ ਕੁਮਾਰ ਸ਼ਰਮਾ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ।

ਕੁਨੋ 'ਚ ਚੀਤਿਆਂ ਦੀ ਮੌਜੂਦਗੀ

ਇਸ ਸਮੇਂ ਕੁਨੋ ਨੈਸ਼ਨਲ ਪਾਰਕ ਵਿੱਚ 17 ਚੀਤੇ ਜੰਗਲ ਵਿੱਚ ਖੁੱਲ੍ਹੇ ਤੌਰ 'ਤੇ ਰਹਿ ਰਹੇ ਹਨ, ਜਦਕਿ 9 ਚੀਤੇ ਵੱਖ-ਵੱਖ ਘੇਰਿਆਂ ਵਿੱਚ ਰੱਖੇ ਹੋਏ ਹਨ। ਇਨ੍ਹਾਂ ਵਿੱਚੋਂ 11 ਚੀਤੇ ਭਾਰਤੀ ਧਰਤੀ 'ਤੇ ਹੀ ਪੈਦਾ ਹੋਏ ਹਨ।

Tags:    

Similar News