Canada : ਪੁਲਿਸ ਸੇਵਾ ਚ ਸ਼ਾਮਿਲ ਹੋਣਗੀਆਂ Electric cars

ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਇੰਧਨ ਵਾਲੀਆਂ ਰਵਾਇਤੀ ਗੱਡੀਆਂ ਦੀ ਥਾਂ ਸਾਫ਼-ਸੁਥਰੇ ਊਰਜਾ ਸਰੋਤਾਂ ਦੀ ਵਰਤੋਂ ਵਧਾਈ ਜਾ ਸਕੇ।

By :  Gill
Update: 2026-03-23 00:57 GMT



ਬਰਨਬੀ ਪੁਲਿਸ ਵੱਲੋਂ ਇਲੈਕਟਰਿਕ ਪੈਟਰੋਲ ਗੱਡੀਆਂ ਦੀ ਟੈਸਟਿੰਗ

ਵੈਨਕੂਵਰ, 22 ਮਾਰਚ (ਮਲਕੀਤ ਸਿੰਘ) – ਭਵਿੱਖ ਦੌਰਾਨ ਪੁਲਿਸ ਸੇਵਾ ਵਿੱਚ ਇਲੈਕਟਰਿਕ ਕਾਰਾਂ ਸ਼ਾਮਿਲ ਕੀਤੇ ਜਾਣ ਦੇ ਮੰਤਵ ਵਜੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸ਼ਹਿਰ ਵਿੱਚ ਪੁਲਿਸ ਵੱਲੋਂ ਨਵੀਂ ਇਲੈਕਟ੍ਰਿਕ ਪੈਟਰੋਲ ਗੱਡੀ ਦੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਬਰਨਬੀ ਪੁਲਿਸ ਵੱਲੋਂ ਇਸ ਨਵੇ ਇਲੈਕਟ੍ਰਿਕ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਇੰਧਨ ਵਾਲੀਆਂ ਰਵਾਇਤੀ ਗੱਡੀਆਂ ਦੀ ਥਾਂ ਸਾਫ਼-ਸੁਥਰੇ ਊਰਜਾ ਸਰੋਤਾਂ ਦੀ ਵਰਤੋਂ ਵਧਾਈ ਜਾ ਸਕੇ।

ਅਧਿਕਾਰੀਆਂ ਅਨੁਸਾਰ ਇਹ ਪ੍ਰੋਜੈਕਟ ਕਾਰਬਨ ਉਤਸਰਜਨ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਨਾਲ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਗੱਡੀਆਂ ਪੁਲਿਸ ਦੀ ਰੋਜ਼ਮਰਾ ਦੀਆਂ ਕਾਰਵਾਈਆਂ ਲਈ ਕਿੰਨੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ।

ਬਰਨਾਬੀ ਪੁਲਿਸ ਦੇ ਚੀਫ਼ ਸੁਪਰਿੰਟੈਂਡੈਂਟ ਬਿਲ ਪਰਮਾਰ ਨੇ ਕਿਹਾ ਕਿ ਜੇਕਰ ਇਹ ਟੈਸਟਿੰਗ ਕਾਮਯਾਬ ਰਹੀ ਤਾਂ ਭਵਿੱਖ ਵਿੱਚ ਹੋਰ ਇਲੈਕਟ੍ਰਿਕ ਵਾਹਨਾਂ ਨੂੰ ਵੀ ਪੁਲਿਸ ਸੇਵਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।

-ਕੈਪਸ਼ਨ: ਨਵੀਂ ਇਲੈਕਟ੍ਰਿਕ ਪੈਟਰੋਲ ਗੱਡੀ ਦੀ ਇੱਕ ਤਸਵੀਰ

Tags:    

Similar News