ED ਨੇ 'ਆਪ' ਲੀਡਰਾਂ 'ਤੇ ਆਪਣੀ ਪਕੜ ਕੀਤੀ ਮਜ਼ਬੂਤ, 3 ਮਾਮਲੇ ਦਰਜ

ਇਹ ਵੱਡੇ ਵਿੱਤੀ ਬੇਨਿਯਮੀਆਂ 'ਆਪ' ਸਰਕਾਰ ਦੌਰਾਨ ਹੋਈਆਂ, ਜਿਸ ਵਿੱਚ 6000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਗੈਰਕਾਨੂੰਨੀ ਵਿੱਤੀ ਲੈਣ-ਦੇਣ ਹੋਣ ਦਾ ਸ਼ੱਕ ਹੈ।

By :  Gill
Update: 2025-07-18 04:57 GMT

ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੇ ਵੱਡੇ ਆਗੂਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਤਿੰਨ ਵਖ਼ ਵਖ਼ ਕਥਿਤ ਵਿੱਤੀ ਘੋਟਾਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ ਲਗਾਇਆ ਗਿਆ ਹੈ ਕਿ ਇਹ ਵੱਡੇ ਵਿੱਤੀ ਬੇਨਿਯਮੀਆਂ 'ਆਪ' ਸਰਕਾਰ ਦੌਰਾਨ ਹੋਈਆਂ, ਜਿਸ ਵਿੱਚ 6000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਗੈਰਕਾਨੂੰਨੀ ਵਿੱਤੀ ਲੈਣ-ਦੇਣ ਹੋਣ ਦਾ ਸ਼ੱਕ ਹੈ।

ED ਦੇ ਅਧਿਕਾਰੀ ਮਾਮਲਿਆਂ ਦੀ ਜਾਂਚ ਕਰ ਰਹੇ ਹਨ ਅਤੇ 'AAP' ਦੇ ਕਈ ਚੋਟੀ ਦੇ ਆਗੂਆਂ ਤੇ ਸਾਬਕਾ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਹੋ ਰਹੀ ਹੈ। ਕੇਸਾਂ ਦੇ ਰਜਿਸਟਰ ਹੋਣ ਤੋਂ ਬਾਅਦ, ਪਾਰਟੀ ਵਿੱਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ ਤੇ ਸਰਕਾਰ ਉੱਤੇ ਵਿਰੋਧੀ ਪੱਖ ਵਲੋਂ ਵੱਡਾ ਦਬਾਅ ਬਣਾਇਆ ਜਾ ਰਿਹਾ ਹੈ।


 



ਇਹ ਤਿੰਨੋਂ ਮਾਮਲੇ ਵੱਖ ਵੱਖ ਸਕੀਮਾਂ ਅਤੇ ਪ੍ਰਾਜੈਕਟਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਇਲਜ਼ਾਮ ਹੈ ਕਿ ਪੈਸਿਆਂ ਦੀ ਵੰਡ, ਵਰਤੋਂ ਅਤੇ ਨੀਲਾਮੀ ਵਿਧੀ ਵਿੱਚ ਵੱਡੀ ਬੇਨਿਯਮੀ ਹੋਈ।

ਕਾਨੂੰਨੀ ਕਾਰਵਾਈ, ਜਾਂਚ ਤੇ ਭ੍ਰਿਸ਼ਟਾਚਾਰ ਵਿਰੁੱਧ ਫੈਸਲੇ ਦੇ ਮੱਦੇਨਜ਼ਰ ਸੂਬੇ ਦੀ ਸਿਆਸਤ ਵਿੱਚ ਇੱਕ ਵੱਡੀ ਉਥਲ-ਪੁਥਲ ਤੈਅ ਮੰਨੀ ਜਾ ਰਹੀ ਹੈ।

Tags:    

Similar News