ਭੂਚਾਲ ਨਾਲ ਹਿੱਲਿਆ ਜਾਪਾਨ; ਸੁਨਾਮੀ ਦਾ ਖ਼ਤਰਾ

ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ;

Update: 2024-09-24 02:10 GMT

ਟੋਕੀਓ : ਅੱਜ ਸਵੇਰੇ ਜਾਪਾਨ ਦੀ ਧਰਤੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ। ਜਾਪਾਨ ਦੇ ਟੋਕੀਓ ਦੇ ਦੱਖਣ 'ਚ ਸਥਿਤ ਇਜ਼ੂ ਟਾਪੂ ਦੇ ਤੱਟਵਰਤੀ ਖੇਤਰਾਂ 'ਚ ਅੱਜ ਸਵੇਰੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰੀ ਖੇਤਰਾਂ 'ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਹੈ।

ਲੋਕਾਂ ਨੂੰ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਸਮੁੰਦਰ ਵਿੱਚ ਇੱਕ ਤੋਂ ਦੋ ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਅੱਜ ਸਵੇਰੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਦਰਜ ਕੀਤੀ ਗਈ। ਸੂਤਰਾਂ ਮੁਤਾਬਕ ਸਮੁੰਦਰੀ ਟਾਪੂ ਹਾਚੀਜੋ ਨੇੜੇ ਸਮੁੰਦਰ ਵਿੱਚ ਸੁਨਾਮੀ ਦੀਆਂ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਹਨ। ਜੇਕਰ ਕੋਈ ਹੋਰ ਝਟਕਾ ਲੱਗਾ ਤਾਂ ਇਹ ਲਹਿਰਾਂ ਵੱਡੀ ਸੁਨਾਮੀ ਦਾ ਰੂਪ ਲੈ ਸਕਦੀਆਂ ਹਨ। ਭੂਚਾਲ ਦਾ ਕੇਂਦਰ ਇਸ ਟਾਪੂ ਤੋਂ ਕਰੀਬ 180 ਕਿਲੋਮੀਟਰ ਦੂਰ ਪਾਇਆ ਗਿਆ।

Tags:    

Similar News