Nepal's politics: Prime Minister Blaine Shah ਦਾ ਵੱਡਾ ਐਕਸ਼ਨ; ਸਾਬਕਾ PM ਕੇਪੀ ਓਲੀ ਅਤੇ ਰਮੇਸ਼ ਲੇਖਕ ਗ੍ਰਿਫ਼ਤਾਰ
ਸਾਲ 2025 ਵਿੱਚ ਨੇਪਾਲ ਦੇ ਨੌਜਵਾਨਾਂ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ (Corruption) ਅਤੇ ਪੁਰਾਣੀ ਰਾਜਨੀਤਿਕ ਪ੍ਰਣਾਲੀ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਇੱਕ ਵੱਡਾ ਇਨਕਲਾਬ ਲਿਆਂਦਾ ਸੀ।
ਕਾਠਮੰਡੂ: ਨੇਪਾਲ ਵਿੱਚ ਨਵੀਂ ਬਣੀ ਬਲੇਨ ਸ਼ਾਹ (Balen Shah) ਸਰਕਾਰ ਨੇ ਸਹੁੰ ਚੁੱਕਦਿਆਂ ਹੀ ਦੇਸ਼ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਪਿਛਲੇ ਸਾਲ ਹੋਏ ਇਤਿਹਾਸਕ 'ਜਨਰੇਸ਼ਨ ਜ਼ੈੱਡ' (Gen-Z) ਅੰਦੋਲਨ ਦੌਰਾਨ ਲਾਪਰਵਾਹੀ ਵਰਤਣ ਅਤੇ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਪੀ ਓਲੀ ਨੂੰ ਗੁੰਡੂ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ।
ਕੈਬਨਿਟ ਦਾ ਵੱਡਾ ਫੈਸਲਾ ਅਤੇ 10 ਸਾਲ ਦੀ ਕੈਦ
ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ ਗੌਰੀ ਬਹਾਦੁਰ ਕਾਰਕੀ ਦੀ ਅਗਵਾਈ ਵਾਲੇ ਉੱਚ-ਪੱਧਰੀ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰਨ ਦਾ ਫੈਸਲਾ ਲਿਆ ਗਿਆ।
ਸਿਫ਼ਾਰਸ਼: ਕਮਿਸ਼ਨ ਨੇ ਅੰਦੋਲਨ ਦੌਰਾਨ ਲਾਪਰਵਾਹੀ ਲਈ ਓਲੀ ਅਤੇ ਲੇਖਕ ਸਮੇਤ ਕਈ ਅਧਿਕਾਰੀਆਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਿਫ਼ਾਰਸ਼ ਕੀਤੀ ਹੈ।
ਬੁਲਾਰੇ ਦੀ ਨਿਯੁਕਤੀ: ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸਸਮਿਤ ਪੋਖਰੇਲ ਨੂੰ ਸਰਕਾਰ ਦਾ ਨਵਾਂ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਸੀਨੀਅਰ ਅਧਿਕਾਰੀ ਵੀ ਸ਼ਿਕੰਜੇ ਵਿੱਚ
ਜਾਂਚ ਕਮਿਸ਼ਨ ਨੇ ਸਿਰਫ਼ ਸਿਆਸਤਦਾਨਾਂ 'ਤੇ ਹੀ ਨਹੀਂ, ਸਗੋਂ ਉਸ ਸਮੇਂ ਦੇ ਪੁਲਿਸ ਪ੍ਰਸ਼ਾਸਨ 'ਤੇ ਵੀ ਸਵਾਲ ਚੁੱਕੇ ਹਨ। ਨੇਪਾਲ ਪੁਲਿਸ ਦੇ ਤਤਕਾਲੀ ਆਈਜੀਪੀ (IGP) ਚੰਦਰ ਕੁਬੇਰ ਖਾਪੁੰਗ ਸਮੇਤ ਕਈ ਉੱਚ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਜਾਂਚ ਲਈ ਇੱਕ ਵਿਸ਼ੇਸ਼ ਅਧਿਐਨ ਟੀਮ ਬਣਾਈ ਜਾਵੇਗੀ।
ਕੀ ਸੀ 'ਜਨਰੇਸ਼ਨ ਜ਼ੈੱਡ' (Gen-Z) ਅੰਦੋਲਨ?
ਸਾਲ 2025 ਵਿੱਚ ਨੇਪਾਲ ਦੇ ਨੌਜਵਾਨਾਂ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ (Corruption) ਅਤੇ ਪੁਰਾਣੀ ਰਾਜਨੀਤਿਕ ਪ੍ਰਣਾਲੀ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਇੱਕ ਵੱਡਾ ਇਨਕਲਾਬ ਲਿਆਂਦਾ ਸੀ। ਇਸੇ ਅੰਦੋਲਨ ਕਾਰਨ ਕੇਪੀ ਓਲੀ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਸੰਸਦ ਭੰਗ ਹੋ ਗਈ ਸੀ। ਹੁਣ ਉਸੇ ਅੰਦੋਲਨ ਦੇ ਦਮ 'ਤੇ ਸੱਤਾ ਵਿੱਚ ਆਈ ਨੌਜਵਾਨ ਸਰਕਾਰ ਨੇ ਪੁਰਾਣੇ ਸ਼ਾਸਕਾਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਕੇਪੀ ਓਲੀ ਦਾ ਪੱਖ: ਗ੍ਰਿਫ਼ਤਾਰੀ ਤੋਂ ਬਾਅਦ ਕੇਪੀ ਓਲੀ ਨੇ ਇਸ ਨੂੰ "ਸਿਆਸੀ ਬਦਲਾਖੋਰੀ" (Political Vendetta) ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਵਿਰੁੱਧ ਕਾਨੂੰਨੀ ਲੜਾਈ ਲੜਨਗੇ।