ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਦੇ ਘਰ 'ਤੇ ਡਰੋਨ ਹਮਲਾ

Update: 2024-10-19 09:25 GMT

ਲੇਬਨਾਨ : ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਲੇਬਨਾਨ ਤੋਂ ਇਕ ਡਰੋਨ ਨੇ ਸਿਜੇਰੀਆ ਖੇਤਰ 'ਚ ਦਾਖਲ ਹੋ ਕੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ 'ਤੇ ਹਮਲਾ ਕੀਤਾ। ਇਸ ਡਰੋਨ ਨੇ ਇਕ ਇਮਾਰਤ 'ਤੇ ਵੀ ਧਮਾਕਾ ਕੀਤਾ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਇਲਾਵਾ ਇਸ ਖੇਤਰ 'ਚ ਦੋ ਹੋਰ ਡਰੋਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇਤਨਯਾਹੂ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਸੁਰੱਖਿਅਤ ਹਨ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਨੇਤਨਯਾਹੂ ਉਸ ਸਮੇਂ ਆਪਣੀ ਰਿਹਾਇਸ਼ 'ਤੇ ਨਹੀਂ ਸਨ। ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਇਸ ਹਮਲੇ ਤੋਂ ਬਾਅਦ ਤੇਲ ਅਵੀਵ ਵਿੱਚ ਸਾਇਰਨ ਵੱਜਿਆ।

ਦੱਸ ਦਈਏ ਕਿ ਇਹ ਹਮਲਾ ਹਿਜ਼ਬੁੱਲਾ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਹੋਇਆ ਹੈ। ਹਿਜ਼ਬੁੱਲਾ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ। ਸ਼ੁੱਕਰਵਾਰ ਨੂੰ ਹੀ ਹਿਜ਼ਬੁੱਲਾ ਨੇ ਕਿਹਾ ਸੀ ਕਿ ਉਹ ਗਾਈਡਡ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਹਮਲੇ ਤੇਜ਼ ਕਰੇਗਾ। ਅੱਤਵਾਦੀ ਸੰਗਠਨ ਦੇ ਕਮਾਂਡਰ ਹਸਨ ਨਸਰੁੱਲਾ ਦੀ ਮੌਤ ਤੋਂ ਬਾਅਦ ਹਿਜ਼ਬੁੱਲਾ ਅਤੇ ਈਰਾਨ ਦੋਵੇਂ ਪ੍ਰੇਸ਼ਾਨ ਹਨ। ਇਸ ਦੌਰਾਨ ਹਮਾਸ ਦੇ ਨੇਤਾ ਯਾਹਿਆ ਸਿਨਵਰ ਨੂੰ ਵੀ ਇਜ਼ਰਾਈਲ ਨੇ ਮਾਰ ਦਿੱਤਾ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨਾਂ ਦੇ ਨੇਤਾਵਾਂ ਦੇ ਮਾਰੇ ਜਾਣ ਕਾਰਨ ਜੰਗ ਤੇਜ਼ ਹੋਣ ਦੀ ਸੰਭਾਵਨਾ ਹੈ।

Tags:    

Similar News