ਕੈਨੇਡਾ ਸਟੱਡੀ ਵਿਜ਼ੇ ਤੇ ਗਏ ਦਿਲਪ੍ਰੀਤ ਸਿੰਘ ਦੀ ਸੜਕ ਹਾਦਸੇ ’ਚ ਮੌਤ
ਕੈਨੇਡਾ ਸਟੱਡੀ ਵਿਜ਼ੇ ’ਤੇ ਗਏ ਦਿਲਪ੍ਰੀਤ ਦੀ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਪਿੱਛੋਂ ਤਰਨ-ਤਾਰਨ ਦੇ ਝਬਾਲ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਪੰਜਾਬ ਪੁਲਿਸ ਵਿੱਚ ਥਾਣੇਦਾਰ ਹਨ। ਦਿਲਪ੍ਰੀਤ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਉਹ ਹੁਣ ਟਰੱਕ ਚਲਾਉਣ ਲੱਗਾ ਸੀ ਪਰ ਇਸ ਐਕਸੀਡੈਂਟ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ।
By : Gurpiar Thind
Update: 2025-11-14 12:47 GMT
ਕੈਨੇਡਾ : ਕੈਨੇਡਾ ਸਟੱਡੀ ਵਿਜ਼ੇ ’ਤੇ ਗਏ ਦਿਲਪ੍ਰੀਤ ਦੀ ਟਰੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਪਿੱਛੋਂ ਤਰਨ-ਤਾਰਨ ਦੇ ਝਬਾਲ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਪੰਜਾਬ ਪੁਲਿਸ ਵਿੱਚ ਥਾਣੇਦਾਰ ਹਨ। ਦਿਲਪ੍ਰੀਤ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਉਹ ਹੁਣ ਟਰੱਕ ਚਲਾਉਣ ਲੱਗਾ ਸੀ ਪਰ ਇਸ ਐਕਸੀਡੈਂਟ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ।
ਥਾਣੇਦਾਰ ਸਲਵਿੰਦਰ ਸਿੰਘ ਅਤੇ ਡਾ ਸੋਨੂੰ ਝਬਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਕੈਨੇਡਾ ਦੇ ਬਰੈਂਪਟਨ ਲਈ ਉਹ ਟਰੱਕ ਚਲਾ ਰਿਹਾ ਸੀ ਕਿ ਅੱਗੇ ਅਚਾਨਕ ਸੜਕ ’ਤੇ ਖੜ੍ਹੇ ਇੱਕ ਹੋਰ ਟਰੱਕ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦਿਲਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ।
ਉਸਦੇ ਮਾਤਾ ਪਿਤਾ ਉਸਨੂੰ ਕੈਨੇਡਾ ਵਿਖੇ ਮਿਲਣ ਲਈ ਗਏ ਹੋਏ ਹਨ ਉਸਦੀ ਮਾਤਾ ਪਿਛਲੇ ਦਿਨੀ ਂ ਉਸ ਨੂੰ ਮਿਲ ਕੇ ਪਿੰਡ ਵਾਪਸ ਆਏ ਹਨ ਪਰ ਉਸ ਭਿਆਨਕ ਐਕਸੀਡੈਂਟ ਨੇ ਉਹਨਾਂ ਦੇ ਇੱਕਲੌਤੇ ਪੁੱਤ ਦੀ ਜਾਣ ਲੈ ਲਈ।