ਲਸ਼ਕਰ-ਏ-ਤਇਬਾ ਦੇ ਡਿਪਟੀ ਚੀਫ਼ ਮਾਰਿਆ ਗਿਆ

By :  Gill
Update: 2025-05-19 00:33 GMT

ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਡਿਪਟੀ ਚੀਫ਼ ਸੈਫੁੱਲਾ ਖਾਲਿਦ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਦੇ ਮਤਲੀ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਰਿਪੋਰਟਾਂ ਅਨੁਸਾਰ, ਜਦੋਂ ਉਹ ਆਪਣੇ ਘਰ ਤੋਂ ਬਾਹਰ ਆ ਰਿਹਾ ਸੀ, ਤਦ ਹਮਲਾਵਰਾਂ ਨੇ ਉਸਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰੀ।

ਸੈਫੁੱਲਾ ਖਾਲਿਦ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਦੇ ਨੇੜਲੇ ਸਹਿਯੋਗੀ ਸੀ ਅਤੇ ਭਾਰਤ ਵਿੱਚ ਵੱਡੇ ਹਮਲਿਆਂ-2006 ਨਾਗਪੁਰ ਆਰਐਸਐਸ ਹੈੱਡਕੁਆਰਟਰ ਹਮਲਾ, 2001 ਰਾਮਪੁਰ ਸੀਆਰਪੀਐਫ ਕੈਂਪ ਹਮਲਾ ਅਤੇ 2005 ਬੰਗਲੌਰ ਹਮਲੇ-ਵਿੱਚ ਸ਼ਾਮਲ ਰਿਹਾ। ਉਹ ਕਈ ਸਾਲਾਂ ਤੱਕ ਨੇਪਾਲ ਵਿੱਚ ਫ਼ਰਜ਼ੀ ਨਾਮ ਹੇਠ ਲੁਕਿਆ ਰਹਿੰਦਾ ਸੀ ਅਤੇ ਪਾਕਿਸਤਾਨ ਆ ਕੇ ਲਸ਼ਕਰ ਅਤੇ ਜਮਾਤ-ਉਦ-ਦਾਵਾ ਲਈ ਭਰਤੀ ਅਤੇ ਫੰਡ ਇਕੱਠਾ ਕਰਨ ਵਾਲੀਆਂ ਗਤੀਵਿਧੀਆਂ ਚਲਾ ਰਿਹਾ ਸੀ।

Similar News