ਹੜ੍ਹਾਂ ਕਾਰਨ ਵੱਧੀ ਬੇੜੀਆਂ ਦੀ ਮੰਗ, ਪੰਜਾਬ ਵਿਚ ਕੌਣ ਬਣਾਉਦੈ ਕਿਸ਼ਤੀਆਂ ?
ਪੰਜਾਬ ਵਿੱਚ ਹੜ੍ਹਾਂ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਦੋ ਭਰਾਵਾਂ, ਮੁਖਤਿਆਰ ਸਿੰਘ ਅਤੇ ਰਵਿੰਦਰ ਸਿੰਘ, ਦੇ ਕਿਸ਼ਤੀ ਬਣਾਉਣ ਦੇ ਕਾਰੋਬਾਰ ਦੀ
ਹੜ੍ਹਾਂ ਕਾਰਨ ਵੱਧੀ ਬੇੜੀਆਂ ਦੀ ਮੰਗ, ਪੰਜਾਬ ਵਿਚ ਕੌਣ ਬਣਾਉਦੈ ਕਿਸ਼ਤੀਆਂ ?
ਤਿੰਨ ਪੀੜ੍ਹੀਆਂ ਤੋਂ ਚੱਲ ਰਿਹਾ ਹੈ ਕਿਸ਼ਤੀ ਬਣਾਉਣ ਦਾ ਕੰਮ
ਪੰਜਾਬ ਵਿਚ ਸਿਰਫ ਇੱਕ ਥਾਂ ਤੇ ਹੀ ਬੇੜੀਆਂ ਬਣਾਈਆਂ ਜਾਂਦੀਆਂ ਹਨ। ਇਹ ਬੇੜੀਆਂ ਬਣਾਉਣ ਦਾ ਕੰਮ ਪੰਜਾਬ ਵਿਚ ਹਰੀਕੇ ਪੱਤਣ ਲਾਗੇ ਹਰੀਕੇ ਨਾਮ ਦੇ ਛੋਟੇ ਜਹੇ ਕਸਬੇ ਵਿਚ ਦੋ ਭਰਾ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਪੰਜਾਬ ਵਿਚ ਸਿਰਫ ਅਸੀ ਹੀ ਹਾਂ ਜੋ ਇਹ ਕਿਸ਼ਤੀਆਂ ਬਣਾਉਣ ਦਾ ਕੰਮ ਕਰਦੇ ਹਨ।
ਪੰਜਾਬ ਵਿੱਚ ਹੜ੍ਹਾਂ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਦੋ ਭਰਾਵਾਂ, ਮੁਖਤਿਆਰ ਸਿੰਘ ਅਤੇ ਰਵਿੰਦਰ ਸਿੰਘ, ਦੇ ਕਿਸ਼ਤੀ ਬਣਾਉਣ ਦੇ ਕਾਰੋਬਾਰ ਦੀ ਮੰਗ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਲੋਕਾਂ ਵੱਲੋਂ ਬੇੜੀਆਂ ਦੇ ਆਰਡਰ ਦਿੱਤੇ ਜਾ ਰਹੇ ਹਨ।
ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਕਾਰੋਬਾਰ
ਮੁਖਤਿਆਰ ਸਿੰਘ ਦੱਸਦੇ ਹਨ ਕਿ ਬੇੜੀਆਂ ਬਣਾਉਣਾ ਉਨ੍ਹਾਂ ਦੇ ਪਰਿਵਾਰ ਦਾ ਮੁੱਖ ਕਿੱਤਾ ਹੈ ਅਤੇ ਉਹ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੇ ਹਨ। ਰਵਿੰਦਰ ਸਿੰਘ ਦੇ ਅਨੁਸਾਰ, ਉਨ੍ਹਾਂ ਦਾ ਪਰਿਵਾਰ ਪਿਛਲੇ 60-65 ਸਾਲਾਂ ਤੋਂ ਲੱਕੜ ਦੀਆਂ ਬੇੜੀਆਂ ਬਣਾ ਰਿਹਾ ਹੈ। ਉਨ੍ਹਾਂ ਦੀਆਂ ਬਣਾਈਆਂ ਕਿਸ਼ਤੀਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਵੀ ਖਰੀਦੀਆਂ ਹਨ।
ਕੀਮਤ ਅਤੇ ਸਮਾਂ
ਮੁਖਤਿਆਰ ਸਿੰਘ ਨੇ ਦੱਸਿਆ ਕਿ ਬੇੜੀਆਂ ਦੀ ਕੀਮਤ ਆਕਾਰ ਅਨੁਸਾਰ ਵੱਖਰੀ ਹੈ। ਛੋਟੀ ਬੇੜੀ ਦੀ ਕੀਮਤ 15,000 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਵੱਡੀ ਬੇੜੀ ਦੀ ਕੀਮਤ 10 ਲੱਖ ਰੁਪਏ ਤੱਕ ਜਾ ਸਕਦੀ ਹੈ। ਇੱਕ ਛੋਟੀ ਕਿਸ਼ਤੀ ਨੂੰ ਤਿਆਰ ਕਰਨ ਵਿੱਚ ਇੱਕ ਤੋਂ ਦੋ ਦਿਨ ਲੱਗਦੇ ਹਨ, ਜਦੋਂ ਕਿ ਵੱਡੀ ਕਿਸ਼ਤੀ ਨੂੰ ਤਿਆਰ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।
ਆਮ ਦਿਨਾਂ ਵਿੱਚ ਬੇੜੀਆਂ ਦੀ ਵਰਤੋਂ
ਹੜ੍ਹਾਂ ਤੋਂ ਬਿਨਾਂ ਆਮ ਦਿਨਾਂ ਵਿੱਚ ਬੇੜੀਆਂ ਦੀ ਵਰਤੋਂ ਜ਼ਿਆਦਾਤਰ ਦਰਿਆਵਾਂ ਦੇ ਕਿਨਾਰੇ ਰਹਿਣ ਵਾਲੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ। ਕਿਉਂਕਿ ਉਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਪਾਰ ਹੁੰਦੀਆਂ ਹਨ ਅਤੇ ਦਰਿਆ ਪਾਰ ਕਰਨ ਲਈ ਹਰ ਪਿੰਡ ਵਿੱਚ ਪੁਲ ਨਹੀਂ ਹੁੰਦੇ। ਜੇਕਰ ਪੁਲ ਹੁੰਦੇ ਵੀ ਹਨ, ਤਾਂ ਉਹ ਦੂਰ ਹੋਣ ਕਾਰਨ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਇਸ ਲਈ ਕਿਸਾਨ ਆਪਣੇ ਖੇਤਾਂ ਵਿੱਚ ਜਲਦੀ ਪਹੁੰਚਣ ਲਈ ਪੁਲਾਂ ਦੀ ਬਜਾਏ ਬੇੜੀਆਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਸਮਾਂ ਬਚ ਜਾਂਦਾ ਹੈ।