ਦਿੱਲੀ: ਨੌਜਵਾਨ ਦੇ ਪੇਟ 'ਚੋਂ ਨਿਕਲਿਆ ਸ਼ੇਵਿੰਗ ਰੇਜ਼ਰ

ਦਿੱਲੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ 20 ਸਾਲ ਦਾ ਨੌਜਵਾਨ ਇੱਥੇ ਸਰ ਗੰਗਾ ਰਾਮ ਹਸਪਤਾਲ ਪਹੁੰਚਿਆ। ਨੌਜਵਾਨ ਨੇ ਆਪਣੇ ਪੇਟ ਵਿੱਚ ਸ਼ੇਵਿੰਗ ਰੇਜ਼ਰ ਹੋਣ ਬਾਰੇ ਦੱਸਿਆ।

By :  Gill
Update: 2024-12-27 15:02 GMT

Shaving Razor Removed From Delhi Man Stomach: ਦਿੱਲੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ 20 ਸਾਲ ਦਾ ਨੌਜਵਾਨ ਇੱਥੇ ਸਰ ਗੰਗਾ ਰਾਮ ਹਸਪਤਾਲ ਪਹੁੰਚਿਆ। ਨੌਜਵਾਨ ਨੇ ਆਪਣੇ ਪੇਟ ਵਿੱਚ ਸ਼ੇਵਿੰਗ ਰੇਜ਼ਰ ਹੋਣ ਬਾਰੇ ਦੱਸਿਆ।ਪਹਿਲਾਂ ਤਾਂ ਡਾਕਟਰਾਂ ਨੂੰ ਯਕੀਨ ਨਹੀਂ ਆਇਆ। ਪਰ ਉਸ ਦੇ ਪੇਟ ਦਾ ਐਕਸਰੇ ਕਰਨ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ।

ਨੌਜਵਾਨ ਦੇ ਪੇਟ 'ਚ ਬਲੇਡ ਅਤੇ ਰੇਜ਼ਰ ਦਾ ਹੈਂਡਲ ਦੋ ਹਿੱਸਿਆਂ 'ਚ ਸਾਫ ਦਿਖਾਈ ਦੇ ਰਿਹਾ ਸੀ। ਹੈਂਡਲ ਉਸ ਦੀਆਂ ਅੰਤੜੀਆਂ ਵਿਚ ਫਸਿਆ ਹੋਇਆ ਸੀ ਜਦੋਂ ਕਿ ਬਲੇਡ ਹੋਲਡਰ ਉਸ ਦੇ ਪੇਟ ਵਿਚ ਫਸਿਆ ਹੋਇਆ ਸੀ। ਤੁਰੰਤ ਇਸ ਮਾਮਲੇ ਦੀ ਸੂਚਨਾ ਸੀਨੀਅਰ ਡਾਕਟਰਾਂ ਨੂੰ ਦਿੱਤੀ ਗਈ ਅਤੇ ਨੌਜਵਾਨ ਦਾ ਆਪਰੇਸ਼ਨ ਕਰਨ ਲਈ ਡਾਕਟਰਾਂ ਦੀ ਟੀਮ ਬਣਾਈ ਗਈ। ਡਾਕਟਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਦੇ ਪੇਟ 'ਚੋਂ ਬਲੇਡ ਹੋਲਡਰ ਅਤੇ ਉਸ ਦਾ ਹੈਂਡਲ ਕੱਢਿਆ। ਹੁਣ ਇਹ ਨੌਜਵਾਨ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਤੰਦਰੁਸਤ ਹੈ।

ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਆਪਣੀ ਮਾਂ ਅਤੇ ਪਿਤਾ ਨਾਲ ਰਹਿੰਦਾ ਹੈ, ਉਸ ਦਾ ਪਿਤਾ ਵੀ ਬਿਮਾਰ ਹੈ ਅਤੇ ਉਹ ਮਾਨਸਿਕ ਤੌਰ 'ਤੇ ਵੀ ਬਿਮਾਰ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦੀ ਨੀਅਤ ਨਾਲ ਸ਼ੇਵਿੰਗ ਰੇਜ਼ਰ ਨਿਗਲ ਲਿਆ।

Tags:    

Similar News