ਗੁਜਰਾਤ ਤੋਂ ਉਠਿਆ ਤੁਫ਼ਾਨ 'ਅਸਨਾ' ਪਾਕਿਸਤਾਨ ਵਲ ਤੁਰਿਆ
ਕਰਾਚੀ : ਭਾਰਤ ਦੇ ਕੱਛ ਤੋਂ ਸ਼ੁਰੂ ਹੋਇਆ ਇਹ ਤੂਫਾਨ ਅਰਬ ਸਾਗਰ ਵਿੱਚ ਪਹੁੰਚਦੇ ਹੀ ਚੱਕਰਵਾਤ ਆਸਣ ਵਿੱਚ ਬਦਲ ਗਿਆ। ਹੁਣ ਇਹ ਪਾਕਿਸਤਾਨ ਵੱਲ ਵਧ ਰਿਹਾ ਹੈ। ਪਾਕਿਸਤਾਨ ਮੌਸਮ ਵਿਭਾਗ (PMD) ਨੇ ਇਸ ਤੂਫ਼ਾਨ ਦੇ ਚੱਕਰਵਾਤ ਬਣਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ।
ਕੱਛ ਵਿੱਚ ਪਿਛਲੇ ਕਈ ਦਿਨਾਂ ਤੋਂ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਸੀ। ਇਸ ਕਾਰਨ ਪਾਕਿਸਤਾਨ ਦੇ ਸਿੰਧ ਅਤੇ ਭਾਰਤ ਦੇ ਗੁਜਰਾਤ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਸਿੰਧ ਵਿੱਚ ਭਾਰੀ ਮੀਂਹ ਕਾਰਨ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ। ਪੀਐਮਡੀ ਨੇ ਅਗਲੇ 24 ਘੰਟਿਆਂ ਵਿੱਚ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਚੱਕਰਵਾਤੀ ਤੂਫਾਨ ਆਸਨਾ ਪਾਕਿਸਤਾਨ ਦੇ ਤੱਟੀ ਇਲਾਕਿਆਂ ਤੋਂ ਹੋ ਕੇ ਓਮਾਨ ਵੱਲ ਵਧੇਗਾ। ਚੱਕਰਵਾਤ ਕਾਰਨ ਪਾਕਿਸਤਾਨ ਦੇ ਤੱਟੀ ਸ਼ਹਿਰ ਕਰਾਚੀ ਵਿੱਚ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਚੱਕਰਵਾਤੀ ਤੂਫਾਨ ਅਸਨਾ ਫਿਲਹਾਲ ਕਰਾਚੀ ਤੋਂ 170 ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਇਸ ਨੂੰ ਆਸਣ ਦਾ ਨਾਂ ਦਿੱਤਾ ਹੈ।
ਮੌਸਮ ਵਿਭਾਗ ਨੇ ਕਰਾਚੀ ਤੋਂ ਇਲਾਵਾ ਥਰਪਾਰਕਰ, ਬਦੀਨ, ਠੱਟਾ, ਸੁਜਾਵਲ, ਹੈਦਰਾਬਾਦ, ਤੰਦੂ ਮੁਹੰਮਦ ਖਾਨ, ਤੰਦੂ ਅੱਲ੍ਹਾ ਯਾਰ, ਮਟਿਆਰੀ, ਉਮਰਕੋਟ, ਮੀਰਪੁਰਖਾਸ, ਸੰਘਰ, ਜਮਸ਼ੋਰੋ, ਦਾਦੂ ਅਤੇ ਸ਼ਹੀਦ ਬੇਨਜ਼ੀਰਾਬਾਦ ਜ਼ਿਲ੍ਹਿਆਂ ਵਿੱਚ 31 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ 30 ਅਗਸਤ ਤੋਂ 1 ਸਤੰਬਰ ਤੱਕ ਹੱਬ, ਲਾਸਬੇਲਾ, ਅਵਾਰਨ, ਕੀਚ ਅਤੇ ਗਵਾਦਰ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ।