ਉੱਤਰ ਪ੍ਰਦੇਸ਼ : ਝਾਰਖੰਡ ਦੇ ਪੱਛਮੀ ਸਿੰਘਭੂਮ ਅਤੇ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਰੇਲਗੱਡੀਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਇਕ ਥਾਂ 'ਤੇ ਰੇਲਗੱਡੀ ਨੂੰ ਪਲਟਾਉਣ ਲਈ ਰੇਲਵੇ ਟ੍ਰੈਕ 'ਤੇ ਪੱਥਰ ਰੱਖੇ ਗਏ ਸਨ ਅਤੇ ਦੂਜੇ ਸਥਾਨ 'ਤੇ ਰੇਲਗੱਡੀ ਨੂੰ ਉਲਟਾਉਣ ਲਈ ਟ੍ਰੈਕ 'ਤੇ ਮਿੱਟੀ ਦਾ ਢੇਰ ਪਾਇਆ ਗਿਆ ਸੀ।
ਦੋਵਾਂ ਮਾਮਲਿਆਂ ਵਿੱਚ ਪਾਇਲਟਾਂ ਦੀ ਸਿਆਣਪ ਸਦਕਾ ਹਾਦਸੇ ਟਲ ਗਏ। ਪੁਲਿਸ ਅਤੇ ਆਰਪੀਐਫ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।