ਕਾਂਗਰਸ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ : AAP
AAP ਨੇ ਸਵਾਲ ਉਠਾਇਆ ਕਿ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਇੰਨੀ ਵੀ ਆਜ਼ਾਦੀ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਸਟਾਰ ਪ੍ਰਚਾਰਕ ਨਿਯੁਕਤ ਕਰ ਸਕੇ? ਕੀ ਇਸ ਲਈ ਵੀ
ਆਮ ਆਦਮੀ ਪਾਰਟੀ ਵਲੋਂ ਕਾਂਗਰਸ ਅਤੇ ਰਾਜਾ ਵੱਡਿੰਗ 'ਤੇ ਤਿੱਖਾ ਹਮਲਾ
ਆਮ ਆਦਮੀ ਪਾਰਟੀ (AAP) ਨੇ ਪੰਜਾਬ ਕਾਂਗਰਸ ਅਤੇ ਉਸਦੇ ਪ੍ਰਧਾਨ ਰਾਜਾ ਵੱਡਿੰਗ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸਥਾਨਕ ਆਗੂਆਂ ਦੇ ਨਾਮ ਗਾਇਬ ਹਨ। ਆਮ ਆਦਮੀ ਪਾਰਟੀ ਨੇ ਦੱਸਿਆ ਕਿ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਹਮੇਸ਼ਾ ਹਾਈ ਕਮਾਂਡ ਵਲੋਂ ਹੀ ਤੈਅ ਕੀਤੀ ਜਾਂਦੀ ਹੈ, ਜਿਸ 'ਤੇ ਰਾਜਾ ਵੱਡਿੰਗ ਨੇ ਵੀ ਸਹਿਮਤੀ ਦਿੱਤੀ।
AAP ਨੇ ਸਵਾਲ ਉਠਾਇਆ ਕਿ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਇੰਨੀ ਵੀ ਆਜ਼ਾਦੀ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਸਟਾਰ ਪ੍ਰਚਾਰਕ ਨਿਯੁਕਤ ਕਰ ਸਕੇ? ਕੀ ਇਸ ਲਈ ਵੀ ਪੰਜਾਬ ਕਾਂਗਰਸ ਨੂੰ ਹਾਈ ਕਮਾਂਡ ਤੋਂ ਮਨਜ਼ੂਰੀ ਲੈਣੀ ਪਵੇਗੀ?
ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਹਾਈ ਕਮਾਂਡ ਦੇ ਅੱਗੇ ਬੇਬਸ ਹੋ ਚੁੱਕੀ ਹੈ। AAP ਨੇ ਕਿਹਾ ਕਿ ਪੰਜਾਬ ਕਾਂਗਰਸ ਇਟਲੀ ਅਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
AAP ਨੇ ਇਹ ਵੀ ਕਿਹਾ ਕਿ ਕਾਂਗਰਸ ਦੀਆਂ ਅੰਦਰੂਨੀ ਨੀਤੀਆਂ ਅਤੇ ਫੈਸਲੇ ਹਮੇਸ਼ਾ ਦਿੱਲੀ ਜਾਂ ਵਿਦੇਸ਼ ਵਿੱਚ ਬੈਠੇ ਆਗੂਆਂ ਵਲੋਂ ਹੀ ਹੁੰਦੇ ਹਨ, ਜਿਸ ਕਰਕੇ ਪੰਜਾਬ ਦੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਰਹਿ ਗਈ।
ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਪਾਰਟੀ ਨੂੰ ਵੋਟ ਨਾ ਪਾਏ, ਜਿਸ ਵਿੱਚ ਪੰਜਾਬੀ ਆਗੂਆਂ ਦੀ ਕੋਈ ਇੱਜ਼ਤ ਨਾ ਹੋਵੇ ਅਤੇ ਹਰ ਫੈਸਲਾ ਬਾਹਰਲੇ ਕਮਾਂਡਰਾਂ ਵਲੋਂ ਹੀ ਕੀਤਾ ਜਾਂਦਾ ਹੋਵੇ।