CPM ਨੇਤਾ ਸੀਤਾਰਾਮ ਯੇਚੁਰੀ ਦਾ ਦਿਹਾਂਤ, ਏਮਜ਼ 'ਚ ਲਏ ਆਖਰੀ ਸਾਹ

Update: 2024-09-12 10:36 GMT

ਕਾਮਰੇਡ ਸੀਰਾ ਰਾਮ ਯੇਚੁਰੀ ਦਾ ਦਿਹਾਂਤ

CPI (M) ਦੇ ਜਰਨਲ ਸਕੱਤਰ ਸਨ ਯੇਚੁਰੀ

72 ਸਾਲ ਦੀ ਉਮਰ ਚ ਲਏ ਆਖਰੀ ਸਾਹ

ਲੰਮਾ ਸਮਾਂ ਰਾਜ ਸਭਾ ਦੇ ਮੈਂਬਰ ਰਹੇ ਸਨ ਯੇਚੁਰੀ

ਲੰਮੀ ਬਿਮਾਰੀ ਮਗਰੋਂ ਦਿੱਲੀ ਦੇ AIIMS 'ਚ ਹੋਇਆ ਦਿਹਾਂਤ

ਖੱਬੇ ਪੱਖੀ ਪਾਰਟੀ ਸੀਪੀਐਮ ਦੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 72 ਸਾਲ ਦੀ ਉਮਰ ਵਿੱਚ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਨੂੰ 19 ਅਗਸਤ ਨੂੰ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਲਾਈਫ ਸਪੋਰਟ ਸਿਸਟਮ 'ਤੇ ਸਨ। ਹਾਲ ਹੀ 'ਚ ਉਨ੍ਹਾਂ ਦੀ ਸਿਹਤ 'ਚ ਮਾਮੂਲੀ ਸੁਧਾਰ ਹੋਇਆ ਸੀ ਪਰ ਫਿਰ ਸਥਿਤੀ ਉਸ ਸਮੇਂ ਗੰਭੀਰ ਹੋ ਗਈ ਜਦੋਂ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਉਹ ਨਮੂਨੀਆ ਵਰਗੀ ਛਾਤੀ ਦੀ ਲਾਗ ਤੋਂ ਪੀੜਤ ਸੀ। ਏਮਜ਼ ਦੇ ਮਾਹਿਰ ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੀ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਸੀਤਾਰਾਮ ਯੇਚੁਰੀ ਦੇ ਪਿੱਛੇ ਉਨ੍ਹਾਂ ਦੀ ਪਤਨੀ ਸੀਮਾ ਚਿਸ਼ਤੀ ਯੇਚੁਰੀ ਅਤੇ ਬੇਟੀ ਅਖਿਲਾ ਯੇਚੁਰੀ ਹਨ। ਉਨ੍ਹਾਂ ਦੇ ਪੁੱਤਰ ਆਸ਼ੀਸ਼ ਦੀ 2021 ਵਿੱਚ ਮੌਤ ਹੋ ਗਈ ਸੀ। ਸੀਤਾਰਾਮ ਯੇਚੁਰੀ ਨੇ ਆਪਣੇ ਵਿਦਿਆਰਥੀ ਦਿਨਾਂ ਤੋਂ ਰਾਜਨੀਤੀ ਸ਼ੁਰੂ ਕੀਤੀ ਸੀ ਅਤੇ ਉਹ ਜੇਐਨਯੂ ਵਿਦਿਆਰਥੀ ਯੂਨੀਅਨ ਦਾ ਹਿੱਸਾ ਸਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਐਮਰਜੈਂਸੀ ਦੌਰਾਨ ਜੇਲ੍ਹ ਜਾ ਕੇ ਕੀਤੀ ਸੀ। ਕਰੀਬ 5 ਦਹਾਕਿਆਂ ਤੱਕ ਫੈਲੇ ਆਪਣੇ ਸਿਆਸੀ ਕਰੀਅਰ ਵਿੱਚ ਉਹ ਖੱਬੇ ਪੱਖੀਆਂ ਦਾ ਧੁਰਾ ਸੀ। ਖੱਬੇਪੱਖੀ ਪਾਰਟੀਆਂ ਨੂੰ ਗੱਠਜੋੜ ਦੀ ਰਾਜਨੀਤੀ ਵਿੱਚ ਲਿਆਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਯੂਪੀਏ ਵਨ ਅਤੇ ਯੂਪੀਏ ਟੂ ਦੇ ਦੌਰ ਵਿੱਚ ਉਨ੍ਹਾਂ ਨੇ ਹੀ ਖੱਬੀਆਂ ਪਾਰਟੀਆਂ ਨੂੰ ਸਰਕਾਰ ਦਾ ਹਿੱਸਾ ਬਣਨ ਲਈ ਮਨਾ ਲਿਆ ਸੀ।

Tags:    

Similar News