CM Mann ਨੇ ਅਮਿਤ ਸ਼ਾਹ ਨਾਲ ਕੀਤੀ 25 ਮਿੰਟ ਦੀ ਮੁਲਾਕਾਤ, ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸ਼ਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲਗਭਗ 25 ਮਿੰਟ ਤੱਕ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਹ ਮੁਲਾਕਾਤ ਚੰਗੇ ਮਾਹੌਲ ਵਿੱਚ ਹੋਈ। ਉਹਨਾਂ ਨੇ ਗ੍ਰਹਿ ਮੰਤਰੀ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ 2,300 ਤੋਂ ਵੱਧ ਪਿੰਡ ਡੁੱਬ ਗਏ, ਦੋ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ।

Update: 2025-09-30 13:29 GMT

ਨਵੀਂ ਦਿੱਲੀ (ਗੁਰਪਿਆਰ ਥਿੰਦ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲਗਭਗ 25 ਮਿੰਟ ਤੱਕ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਹ ਮੁਲਾਕਾਤ ਚੰਗੇ ਮਾਹੌਲ ਵਿੱਚ ਹੋਈ। ਉਹਨਾਂ ਨੇ ਗ੍ਰਹਿ ਮੰਤਰੀ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ 2,300 ਤੋਂ ਵੱਧ ਪਿੰਡ ਡੁੱਬ ਗਏ, ਦੋ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਅਤੇ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ। ਇਸ ਤੋਂ ਇਲਾਵਾ ਲਗਭਗ 60 ਲੋਕਾਂ ਦੀ ਮੌਤ ਹੋ ਗਈ ਅਤੇ 3200 ਸਕੂਲ ਤਬਾਹ ਹੋ ਗਏ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅਨੁਮਾਨਿਤ ਨੁਕਸਾਨ 20000 ਕਰੋੜ ਤੱਕ ਪਹੁੰਚ ਸਕਦਾ ਹੈ। ਮਾਨ ਨੇ ਜ਼ੋਰ ਦੇ ਕਿ ਕਿਹਾ ਕਿ ਜਦੋਂ ਵੀ ਦੇਸ਼ ਉੱਤ ਸਕੰਟ ਆਇਆ ਹੈ ਤਾਂ ਪੰਜਾਬ ਸਭ ਤੋਂ ਮੁਹਰੇ ਹੋ ਕਿ ਦੇਸ਼ ਨਾਲ ਖੜ੍ਹਾ ਹੈ, ਤਾਂ ਹੁਣ ਕੇਂਦਰ ਨੂੰ ਪੰਜਾਬ ਦੀ ਇਸ ਔਖੀ ਘੜੀ ਵਿੱਚ ਸਾਥ ਦੇਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਇਹ ਕੋਈ ਕ੍ਰੈਡਿਟ ਲੈਣ ਦੀ ਲੜਾਈ ਨਹੀਂ।


ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਨੁਮਾਨਿਤ ਨੁਕਸਾਨ ₹13,800 ਕਰੋੜ ਹੈ, ਜੋ ਕਿ ਅੱਗੇ ਜਾ ਕੇ ₹20,000 ਕਰੋੜ ਤੱਕ ਪਹੁੰਚ ਸਕਦਾ ਹੈ। ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਦੇਸ਼ 'ਤੇ ਕੋਈ ਸੰਕਟ ਆਇਆ ਹੈ, ਪੰਜਾਬ ਹਮੇਸ਼ਾ ਨਾਲ ਖੜ੍ਹਾ ਰਿਹਾ ਹੈ, ਇਸ ਲਈ ਹੁਣ ਜਦੋਂ ਪੰਜਾਬ ਸੰਕਟ ਵਿੱਚ ਹੈ, ਤਾਂ ਕੇਂਦਰ ਨੂੰ ਵੀ ਸੂਬੇ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਕ੍ਰੈਡਿਟ ਲੈਣ ਦੀ ਲੜਾਈ ਨਹੀਂ ਹੈ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ 1600 ਕਰੌੜ ਬਹੁਤ ਘੱਟ ਹਨ ਤਾਂ ਗ੍ਰਹਿ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਇਹ ਸਿਰਫ਼ ਟੋਕਣ ਮਨੀ ਹੈ। ਹਾਲੇ ਪੰਜਾਬ ਨੂੰ ਹੋਰ ਫੰਡ ਵੀ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਉੱਤੇ ਵੀ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਮੌਕ ਅਸੈਂਬਲੀ ਕਰਨ ਦੀ ਬਜਾਏ ਵਿਧਾਨ ਸਭਾ ਵਿੱਚ ਆ ਕੇ ਜਵਾਬਦੇਹੀ ਦੇਣੀ ਚਾਹੀਦੀ ਹੈ। ਇਸ ਮੁਲਾਕਾਤ ਵਿੱਚ ਮੁੱਖ ਮੰਤਰੀ ਦੇ ਨਾਲ ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


ਇਸ ਤੋਂ ਪਹਿਲਾਂ ਲਗਾਤਾਰ ਮੁੱਖ ਮੰਤਰੀ ਪੀਐਮ ਮੋਦੀ ਨੂੰ ਮਿਲਣਾ ਚਾਹੁੰਦੇ ਸਨ ਪਰ ਕਿਸੇ ਕਾਰਨਾਂ ਕਰਕੇ ਉਹ ਨਹੀਂ ਮਿਲ ਸਕੇ ਜਿਸ ਨੂੰ ਲੈ ਕਿ ਆਪ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ, ਇਸ ਗੱਲ ਨੂੰ ਲੈ ਕਿ ਰਵਨੀਤ ਬਿੱਟੂ ਨੇ ਮਾਨ ਨੂੰ ਘੇਰਾ ਪਾਇਆ ਸੀ। ਪੰਜਾਬ ਦੇ ਹੜ੍ਹਾਂ ਦੌਰਾਨ ਲਗਭਗ 23 ਜਿਲ੍ਹੇ ਪ੍ਰਭਾਵਿਤ ਹੋਏ ਹਨ ਅਤੇ 4 ਲੱਖ ਦੇ ਲਗਭਗ ਲੋਕ ਪ੍ਰਭਾਵਿਤ ਹੋਏ ਹਨ।

Tags:    

Similar News