ਅਮਰੀਕਾ ਨੂੰ ਚੀਨ ਦੀ ਖੁੱਲ੍ਹੀ ਧਮਕੀ, ਕਿਹਾ- ਅਜਿਹਾ ਕੀਤਾ ਤਾਂ ਰਗੜ ਕੇ ਰੱਖ ਦਿਆਂਗੇ

Update: 2024-09-12 10:30 GMT

ਬੀਜਿੰਗ : ਚੀਨ ਨੇ ਅਮਰੀਕਾ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਦੱਖਣੀ ਚੀਨ ਸਾਗਰ 'ਚ ਆਪਣੇ ਮੋਹਰਿਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ। ਜੋ ਵੀ ਚੀਨੀ ਫੌਜ ਦੇ ਸਾਹਮਣੇ ਆਵੇਗਾ ਉਸਨੂੰ ਕੁਚਲ ਦਿੱਤਾ ਜਾਵੇਗਾ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਫੌਜੀ ਰੱਖਿਆ ਫੋਰਮ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਸਮੇਤ ਆਪਣੇ ਖੇਤਰ ਵਿੱਚ ਕਿਸੇ ਵੀ ਵਿਦੇਸ਼ੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ। ਅਸੀਂ ਕਿਸੇ ਵੀ ਘੁਸਪੈਠ ਵਾਲੀ ਤਾਕਤ ਨੂੰ ਕੁਚਲਣ ਦੇ ਸਮਰੱਥ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਦੱਖਣੀ ਚੀਨ ਸਾਗਰ ਸ਼ਾਂਤੀ ਦਾ ਸਾਗਰ ਬਣਿਆ ਰਹੇਗਾ।

ਚੀਨ ਦੇ ਲੈਫਟੀਨੈਂਟ ਜਨਰਲ ਹੀ ਲੇਈ ਨੇ ਕਿਹਾ ਕਿ ਜੇਕਰ ਅਮਰੀਕਾ ਆਪਣੇ ਪਿਆਦੇ ਨੂੰ ਸਾਡੀ ਸਮੁੰਦਰੀ ਸਰਹੱਦ ਅੰਦਰ ਆਉਣ ਲਈ ਉਕਸਾਉਂਦਾ ਹੈ ਜਾਂ ਅੰਦਰ ਆਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਸਾਡੀ ਫ਼ੌਜ ਵੀ ਸਬਰ ਨਹੀਂ ਕਰੇਗੀ। ਅਸੀਂ ਜੰਗ ਨਹੀਂ ਚਾਹੁੰਦੇ ਪਰ ਜੇਕਰ ਸਾਡੀ ਪ੍ਰਭੂਸੱਤਾ ਪ੍ਰਭਾਵਿਤ ਹੁੰਦੀ ਹੈ ਤਾਂ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ।

ਲੈਫਟੀਨੈਂਟ ਜਨਰਲ ਨੇ ਕਿਹਾ ਕਿ ਸਾਡੀ ਫੌਜ ਕਿਸੇ ਵੀ ਹਾਲਾਤ ਵਿੱਚ ਸਾਡੇ ਦੇਸ਼ ਦੀਆਂ ਸਾਰੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹੈ ਅਤੇ ਕਿਸੇ ਵੀ ਦੁਸ਼ਮਣ ਨਾਲ ਲੜਨ ਅਤੇ ਕੁਚਲਣ ਲਈ ਤਿਆਰ ਹੈ, ਜੋ ਸਰਹੱਦਾਂ ਨੂੰ ਘੇਰਨ ਦੀ ਇੱਛਾ ਰੱਖਦਾ ਹੈ, ਜਿਸ ਕਾਰਨ ਬੀਜਿੰਗ ਅਤੇ ਵਾਸ਼ਿੰਗਟਨ ਵਿਚਾਲੇ ਲਗਾਤਾਰ ਟਕਰਾਅ ਹੁੰਦਾ ਰਹਿੰਦਾ ਹੈ ਦੱਖਣੀ ਚੀਨ ਸਾਗਰ ਸਮੇਤ ਪੂਰੇ ਵਿਵਾਦਿਤ ਸਮੁੰਦਰੀ ਖੇਤਰ 'ਚ ਚੀਨ ਦਾ ਹਮਲਾਵਰ ਰਵੱਈਆ ਵਧਦਾ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿੱਥੇ ਅਮਰੀਕਾ ਤਾਈਵਾਨ ਅਤੇ ਜਾਪਾਨ ਦੀ ਸੁਰੱਖਿਆ ਲਈ ਵਚਨਬੱਧ ਹੈ, ਉਥੇ ਚੀਨ ਉਨ੍ਹਾਂ 'ਤੇ ਹਮਲੇ ਕਰਦਾ ਰਹਿੰਦਾ ਹੈ।

ਹਾਲ ਹੀ 'ਚ ਚੀਨੀ ਕੋਸਟ ਗਾਰਡ ਵੱਲੋਂ ਫਿਲੀਪੀਨਜ਼ ਦੀ ਜਲ ਸੈਨਾ ਨਾਲ ਬਦਸਲੂਕੀ ਤੋਂ ਬਾਅਦ ਇਹ ਮੁੱਦਾ ਇਕ ਵਾਰ ਫਿਰ ਪੂਰੀ ਦੁਨੀਆ 'ਚ ਗਰਮ ਹੋ ਗਿਆ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਉਮੀਦ ਕਰਦਾ ਹੈ ਕਿ ਪੂਰੀ ਦੁਨੀਆ ਤਾਈਵਾਨ ਨੂੰ ਆਪਣਾ ਹਿੱਸਾ ਮੰਨੇ ਪਰ ਤਾਈਵਾਨ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਮੰਨਦਾ ਹੈ। ਚੀਨੀ ਲੜਾਕੂ ਜਹਾਜ਼ ਲਗਾਤਾਰ ਤਾਈਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕਰਦੇ ਹਨ, ਜੋ ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਦਾ ਇਕ ਹੋਰ ਕਾਰਨ ਬਣ ਗਿਆ ਹੈ।

ਚੀਨ ਦਾ ਹਰ ਗੁਆਂਢੀ ਨਾਲ ਸਰਹੱਦੀ ਵਿਵਾਦ ਹੈ। ਆਪਣੀ ਪਸਾਰਵਾਦੀ ਸੋਚ ਕਾਰਨ ਚੀਨ ਹਮੇਸ਼ਾ ਹੀ ਛੋਟੇ ਦੇਸ਼ਾਂ ਨਾਲ ਧੱਕੇਸ਼ਾਹੀ ਕਰਨ ਲਈ ਜਾਣਿਆ ਜਾਂਦਾ ਰਿਹਾ ਹੈ। ਅਮਰੀਕਾ ਦੱਖਣੀ ਚੀਨ ਸਾਗਰ ਵਿੱਚ ਆਪਣਾ ਦਬਦਬਾ ਘੱਟ ਨਹੀਂ ਹੋਣ ਦੇਣਾ ਚਾਹੁੰਦਾ, ਇਸ ਲਈ ਦੱਖਣੀ ਚੀਨ ਸਾਗਰ ਵਿੱਚ ਇਹ ਲੜਾਈ ਸਿੱਧੀ ਅਮਰੀਕਾ ਅਤੇ ਚੀਨ ਦਰਮਿਆਨ ਹੁੰਦੀ ਹੈ।

Tags:    

Similar News