Punjab ਵਿੱਚ ਬਦਲਿਆ ਮੌਸਮ, heavy rain and hailstorm ਨਾਲ ਕਿਸਾਨਾਂ ਦੀ ਵਧੀ ਚਿੰਤਾ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਾਨਕ ਮੌਸਮ ਨੇ ਕਰਵਟ ਲੈ ਲਈ ਹੈ। ਤੇਜ਼ ਬਾਰਿਸ਼, ਤੂਫਾਨ ਅਤੇ ਕਈ ਥਾਵਾਂ ’ਤੇ ਓਲਾਵ੍ਰਿਸ਼ਟੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।

Update: 2026-04-03 09:55 GMT

ਅੰਮ੍ਰਿਤਸਰ : ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਾਨਕ ਮੌਸਮ ਨੇ ਕਰਵਟ ਲੈ ਲਈ ਹੈ। ਤੇਜ਼ ਬਾਰਿਸ਼, ਤੂਫਾਨ ਅਤੇ ਕਈ ਥਾਵਾਂ ’ਤੇ ਓਲਾਵ੍ਰਿਸ਼ਟੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖਾਸ ਕਰਕੇ ਕਣਕ ਦੀ ਫਸਲ ਇਸ ਸਮੇਂ ਪੂਰੀ ਤਰ੍ਹਾਂ ਪੱਕ ਕੇ ਖੇਤਾਂ ਵਿੱਚ ਤਿਆਰ ਖੜੀ ਹੈ, ਐਸੇ ਵਿੱਚ ਇਹ ਬਾਰਿਸ਼ ਦਾ ਦੌਰ ਕਿਸਾਨਾਂ ਲਈ ਮੁਸੀਬਤ ਬਣਦਾ ਦਿੱਖ ਰਿਹਾ ਹੈ। ਖੇਤਾਂ ਵਿੱਚ ਖੜੀ ਫਸਲ ’ਤੇ ਮੌਸਮ ਦੀ ਮਾਰ ਪੈਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ।



ਪਿੰਡ ਰਿਆੜ ਦੇ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਕਣਕ ਦੀ ਫਸਲ ਨੂੰ ਬੱਚਿਆਂ ਵਾਂਗ ਪਾਲਿਆ ਹੈ, ਪਰ ਹੁਣ ਮੌਸਮ ਨੂੰ ਵੇਖ ਕੇ ਡਰ ਲੱਗ ਰਿਹਾ ਹੈ ਕਿ ਕਿਤੇ ਸਭ ਕੁਝ ਬਰਬਾਦ ਨਾ ਹੋ ਜਾਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਕੁਦਰਤੀ ਆਫਤਾਂ ਨੇ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਫਿਰ ਉਹੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਉਹਨਾਂ ਦੱਸਿਆ ਕਿ ਬਾਰਿਸ਼ ਕਾਰਨ ਕਣਕ ਦੇ ਦਾਣੇ ਕਾਲੇ ਪੈਣ ਲੱਗ ਪਏ ਹਨ, ਜਿਸ ਨਾਲ ਸਾਰੀ ਮਿਹਨਤ ਵਿਅਰਥ ਜਾਣ ਦਾ ਡਰ ਹੈ।


ਪਿੰਡ ਰਿਆੜ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਕਿਸਾਨਾਂ ਲਈ ਬਹੁਤ ਗੰਭੀਰ ਹਨ। ਉਹਨਾਂ ਦੱਸਿਆ ਕਿ ਜੇ ਇਸ ਸਮੇਂ ਲਗਾਤਾਰ ਬਾਰਿਸ਼ ਅਤੇ ਓਲੇ ਪੈਂਦੇ ਰਹੇ ਤਾਂ ਫਸਲ ਦੀ ਪੈਦਾਵਾਰ ’ਤੇ ਸਿੱਧਾ ਅਸਰ ਪਵੇਗਾ। ਪਹਿਲਾਂ ਹੀ ਹੜ੍ਹਾਂ ਵਰਗੀਆਂ ਆਫਤਾਂ ਨੇ ਕਿਸਾਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਹੁਣ ਇਹ ਨਵੀਂ ਮਾਰ ਉਹਨਾਂ ਨੂੰ ਹੋਰ ਮੁਸੀਬਤ ਵਿੱਚ ਪਾ ਰਹੀ ਹੈ। ਉਹਨਾਂ ਕਿਹਾ ਕਿ ਖੁੱਲ੍ਹੇ ਵਿੱਚ ਪਈ ਫਸਲ ਹਰ ਵੇਲੇ ਖਤਰੇ ਵਿੱਚ ਹੈ ਅਤੇ ਮੌਸਮ ਦਾ ਹਰ ਬਦਲਦਾ ਰੂਪ ਕਿਸਾਨਾਂ ਦੀ ਧੜਕਨ ਤੇਜ਼ ਕਰ ਦਿੰਦਾ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਕੋਲ ਵਾਹਿਗੁਰੂ ਅੱਗੇ ਅਰਦਾਸ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ। ਆਉਣ ਵਾਲੇ ਵਿਸਾਖੀ ਮੇਲੇ ਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਫਸਲ ਸੁਰੱਖਿਅਤ ਰਹੇ ਤਾਂ ਜੋ ਉਹਨਾਂ ਦੀ ਮਿਹਨਤ ਰੰਗ ਲਿਆ ਸਕੇ। ਕਿਸਾਨਾਂ ਨੇ ਸਰਕਾਰ ਕੋਲ ਵੀ ਅਪੀਲ ਕੀਤੀ ਹੈ ਕਿ ਜੇ ਨੁਕਸਾਨ ਹੁੰਦਾ ਹੈ ਤਾਂ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਇਸ ਵੇਲੇ ਸਾਰੇ ਪੰਜਾਬ ਵਿੱਚ ਕਿਸਾਨ ਅਸਮਾਨ ਵੱਲ ਤੱਕਦੇ ਹੋਏ ਮੌਸਮ ਸੁਧਰਨ ਦੀ ਦੁਆ ਕਰ ਰਹੇ ਹਨ।


Tags:    

Similar News