ਪੰਜਾਬ ਦੇ 3 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ

Update: 2024-10-29 03:18 GMT

ਚੰਡੀਗੜ੍ਹ : ਪੂਰੇ ਦੇਸ਼ ਦੇ ਕਈ ਸੂਬਿਆਂ ਵਿਚ, ਖਾਸ ਕਰ ਕੇ ਪੰਜਾਬ ਵਿਚ ਰੋਜ਼ਾਨਾ ਠੰਢ ਵੱਧਦੀ ਜਾ ਰਹੀ ਹੈ। ਹੁਣ ਅਲਰਟ ਆਇਆ ਹੈ ਕਿ ਪੰਜਾਬ ਦੇ ਕਈ ਜਿਲਿਆਂ ਵਿਚ ਬਾਰਸ਼ ਵੀ ਪਵੇਗੀ। ਦਰਅਸਲ ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਡ ਵਧ ਗਈ ਹੈ। ਇਸ ਦੇ ਨਾਲ ਹੀ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਕਮੀ ਆਈ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ। ਅੱਜ ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਕਾਰਨ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ ਡਿੱਗ ਰਿਹਾ ਹੈ। ਚੰਡੀਗੜ੍ਹ ਵਿੱਚ AQI ਦੀ ਸਥਿਤੀ ਪੰਜਾਬ ਨਾਲੋਂ ਵੀ ਮਾੜੀ ਹੈ। ਚੰਡੀਗੜ੍ਹ ਦਾ AQI ਮੰਗਲਵਾਰ ਸਵੇਰੇ 5 ਵਜੇ 228 ਦਰਜ ਕੀਤਾ ਗਿਆ। ਸ਼ਹਿਰ ਹੁਣ ਔਰੇਂਜ ਜ਼ੋਨ ਵਿੱਚ ਆ ਗਿਆ ਹੈ। ਦੀਵਾਲੀ 'ਤੇ ਹਾਲਾਤ ਵਿਗੜਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

Tags:    

Similar News