ਚੈਂਪੀਅਨਜ਼ ਟਰਾਫੀ 2025: ਨਵੇਂ ਨਿਯਮ ਤੇ ਫੈਸਲੇ
ਆਈਸੀਸੀ ਬੋਰਡ ਨੇ ਪੱਕਾ ਕੀਤਾ ਹੈ ਕਿ 2024-2027 ਦੇ ਚੱਕਰ ਦੌਰਾਨ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਨਿਰਪੱਖ ਸਥਾਨਾਂ 'ਤੇ ਹੀ ਖੇਡੇ ਜਾਣਗੇ। ਇਹ ਨਿਯਮ 2025 ਦੀ ਚੈਂਪੀਅਨਜ਼
ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਸਬੰਧੀ ਚੱਲ ਰਿਹਾ ਅੜਿੱਕਾ ਹੁਣ ਖਤਮ ਹੋ ਗਿਆ ਹੈ। ਆਈਸੀਸੀ ਨੇ ਘੋਸ਼ਣਾ ਕੀਤੀ ਹੈ ਕਿ ਭਾਰਤ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਵਿਰੁੱਧ ਆਪਣੇ ਮੈਚ ਪਾਕਿਸਤਾਨ ਵਿੱਚ ਨਹੀਂ ਖੇਡੇਗਾ। ਸਾਰੇ ਮੈਚ ਨਿਰਪੱਖ ਸਥਾਨਾਂ 'ਤੇ ਖੇਡੇ ਜਾਣਗੇ। ਇਸ ਦੇ ਨਾਲ ਹੀ 2024 ਤੋਂ 2027 ਤੱਕ ਦੇ ਸਾਰੇ ਆਈਸੀਸੀ ਟੂਰਨਾਮੈਂਟਾਂ ਲਈ ਹਾਈਬ੍ਰਿਡ ਮਾਡਲ ਲਾਗੂ ਕੀਤਾ ਜਾਵੇਗਾ।
ਹਾਈਬ੍ਰਿਡ ਮਾਡਲ ਦੀ ਪੁਸ਼ਟੀ
ਆਈਸੀਸੀ ਬੋਰਡ ਨੇ ਪੱਕਾ ਕੀਤਾ ਹੈ ਕਿ 2024-2027 ਦੇ ਚੱਕਰ ਦੌਰਾਨ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਨਿਰਪੱਖ ਸਥਾਨਾਂ 'ਤੇ ਹੀ ਖੇਡੇ ਜਾਣਗੇ। ਇਹ ਨਿਯਮ 2025 ਦੀ ਚੈਂਪੀਅਨਜ਼ ਟਰਾਫੀ, 2026 ਦੇ ਟੀ-20 ਵਿਸ਼ਵ ਕੱਪ, ਅਤੇ 2025 ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ, ਪਾਕਿਸਤਾਨ ਨੂੰ 2028 ਦੇ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਹੈ, ਪਰ ਉਹ ਵੀ ਇਸੇ ਮਾਡਲ ਦੇ ਅਧੀਨ ਖੇਡੇ ਜਾਵੇਗਾ।
ਆਈਸੀਸੀ ਦੀ ਘੋਸ਼ਣਾ
ਆਈਸੀਸੀ ਨੇ ਆਪਣੀ ਵੈੱਬਸਾਈਟ 'ਤੇ ਸਪੱਸ਼ਟ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਾਈਬ੍ਰਿਡ ਮਾਡਲ ਤਹਿਤ ਹੋਣ ਵਾਲੇ ਮੈਚਾਂ ਲਈ ਨਿਰਪੱਖ ਸਥਾਨ ਚੁਣੇ ਜਾਣਗੇ। ਆਯੋਜਕ ਦੇਸ਼ਾਂ ਦੇ ਵਿੱਚ ਕਈ ਤਰਾਂ ਦੇ ਟੀ-20 ਟੂਰਨਾਮੈਂਟਾਂ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਹੈ, ਪਰ ਉਹ ਵੀ ਨਿਰਪੱਖ ਸਥਾਨਾਂ 'ਤੇ ਹੀ ਖੇਡੇ ਜਾਣਗੇ।
ਚੈਂਪੀਅਨਜ਼ ਟਰਾਫੀ 2025 ਦੀ ਤਿਆਰੀਆਂ
ਟੂਰਨਾਮੈਂਟ ਅਗਲੇ ਸਾਲ ਫਰਵਰੀ ਤੇ ਮਾਰਚ ਦੇ ਮਹੀਨਿਆਂ ਵਿੱਚ ਖੇਡਿਆ ਜਾਣਾ ਹੈ। ਜਲਦੀ ਹੀ ਚੈਂਪੀਅਨਜ਼ ਟਰਾਫੀ 2025 ਲਈ ਮੈਚਾਂ ਦਾ ਕ੍ਰਮ ਵੀ ਜਾਰੀ ਹੋਵੇਗਾ। ਇਹ ਫੈਸਲਾ ਕ੍ਰਿਕਟ ਦੇ ਰੂਪ-ਰੰਗ ਅਤੇ ਦੋਨਾਂ ਦੇਸ਼ਾਂ ਵਿੱਚ ਰਾਜਨੀਤਕ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਆਈਸੀਸੀ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਹੈ ਕਿ ਉਸ ਨੂੰ ਭਾਰਤ, ਪਾਕਿਸਤਾਨ ਅਤੇ ਕਿਸੇ ਹੋਰ ਏਸ਼ੀਆਈ ਪੂਰਨ ਮੈਂਬਰ ਦੇਸ਼ ਵਿਚਾਲੇ ਤਿਕੋਣੀ ਟੀ-20 ਟੂਰਨਾਮੈਂਟ ਜਾਂ ਕਿਸੇ ਸਹਿਯੋਗੀ ਏਸ਼ੀਆਈ ਦੇਸ਼ ਨੂੰ ਸ਼ਾਮਲ ਕਰਨ ਵਾਲੇ ਚਤੁਰਭੁਜ ਟੀ-20 ਟੂਰਨਾਮੈਂਟ ਦੇ ਆਯੋਜਨ 'ਚ ਕੋਈ ਸਮੱਸਿਆ ਨਹੀਂ ਹੈ। ਪਰ ਅਜਿਹੇ ਹਾਲਾਤ 'ਚ ਇਹ ਟੂਰਨਾਮੈਂਟ ਵੀ ਕਿਸੇ ਨਿਰਪੱਖ ਸਥਾਨ 'ਤੇ ਹੀ ਹੋਵੇਗਾ।