IAS ਕੋਚਿੰਗ ਸੈਂਟਰ 'ਚ ਮੌਤਾਂ ਦੇ ਮਾਮਲੇ ਵਿਚ CEO ਨੂੰ ਮਿਲੀ ਅੰਤਰਿਮ ਜ਼ਮਾਨਤ
By : BikramjeetSingh Gill
Update: 2024-09-23 11:19 GMT
ਨਵੀਂ ਦਿੱਲੀ : ਕੁੱਝ ਦਿਨ ਪਹਿਲਾਂ ਬਰਸਾਤ ਦਾ ਪਾਣੀ ਦਿੱਲੀ ਦੇ ਇੱਕ ਸਟੱਡੀ ਸਰਕਲ ਦੀ ਬੇਸਮੈਂਟ ਭਰ ਜਾਣ ਕਾਰਨ 3 ਵਿਦਿਆਰਥੀਆਂ ਦੀ ਮੋਤ ਹੋ ਗਈ ਸੀ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਅਭਿਸ਼ੇਕ ਗੁਪਤਾ ਅਤੇ ਰਾਉ ਦੇ ਆਈਏਐਸ ਸਟੱਡੀ ਸਰਕਲ ਦੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਸਿਵਲ ਸੇਵਾ ਦੇ ਤਿੰਨ ਉਮੀਦਵਾਰਾਂ ਦੀ ਮੌਤ ਦੇ ਮਾਮਲੇ ਵਿੱਚ 7 ਦਸੰਬਰ ਤੱਕ ਜ਼ਮਾਨਤ ਦੇ ਦਿੱਤੀ ਹੈ।
27 ਜੁਲਾਈ ਨੂੰ ਨਵੀਂ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਰਾਉ ਦੇ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਲਾਇਬ੍ਰੇਰੀ ਵਿੱਚ ਤਿੰਨ ਆਈਏਐਸ ਉਮੀਦਵਾਰ ਡੁੱਬ ਗਏ ਸਨ ਅਤੇ ਉਨ੍ਹਾਂ ਦੀ ਮੌਤ ਵੀ ਹੋ ਗਈ ਸੀ। ਰਿਪੋਰਟ ਦੇ ਅਨੁਸਾਰ, ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਦੋਸ਼ੀ ਵਿਅਕਤੀਆਂ ਨੂੰ 1-1 ਲੱਖ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਰਾਹਤ ਦਿੱਤੀ।