ਕੇਂਦਰੀ ਮੰਤਰੀ ਬਿੱਟੂ ਵਲੋਂ ਰਾਜਾ ਵੜਿੰਗ ਉੱਤੇ ਨਿਸ਼ਾਨਾ
ਬਿੱਟੂ ਨੇ ਦੋਸ਼ ਲਗਾਇਆ ਕਿ ਵੜਿੰਗ ਨੇ ਕਾਂਗਰਸ ਭਵਨ ਵਿੱਚ ਗੁਪਤਾ ਭਾਈਚਾਰੇ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਨਾ ਸਿਰਫ਼ ਗੁਪਤਾ ਭਾਈਚਾਰੇ, ਸਗੋਂ ਪੂਰੇ ਹਿੰਦੂ ਸਮਾਜ ਦਾ ਮਜ਼ਾਕ ਉਡਾਇਆ ਹੈ।
ਗੁਪਤਾ ਭਾਈਚਾਰੇ ਬਾਰੇ ਬਿਆਨ 'ਤੇ ਵਿਰੋਧ
ਲੁਧਿਆਣਾ : ਲੁਧਿਆਣਾ ਵਿੱਚ ਹੋ ਰਹੀਆਂ ਉਪ ਚੋਣਾਂ ਦੇ ਮਾਹੌਲ 'ਚ ਰਾਜਨੀਤਿਕ ਗਰਮੀ ਵਧ ਗਈ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗੁਪਤਾ ਭਾਈਚਾਰੇ ਬਾਰੇ ਕੀਤੇ ਬਿਆਨ 'ਤੇ ਘੇਰ ਲਿਆ ਹੈ। ਬਿੱਟੂ ਨੇ ਦੋਸ਼ ਲਗਾਇਆ ਕਿ ਵੜਿੰਗ ਨੇ ਕਾਂਗਰਸ ਭਵਨ ਵਿੱਚ ਗੁਪਤਾ ਭਾਈਚਾਰੇ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਨਾ ਸਿਰਫ਼ ਗੁਪਤਾ ਭਾਈਚਾਰੇ, ਸਗੋਂ ਪੂਰੇ ਹਿੰਦੂ ਸਮਾਜ ਦਾ ਮਜ਼ਾਕ ਉਡਾਇਆ ਹੈ।
ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੀ ਹੈ, ਪਰ ਵੜਿੰਗ ਦੇ ਬਿਆਨ ਨੇ ਪਾਰਟੀ ਦੀ ਅਸਲ ਸੋਚ ਨੂੰ ਬੇਨਕਾਬ ਕਰ ਦਿੱਤਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਮਜ਼ਾਕ ਵੜਿੰਗ ਨੂੰ ਅਤੇ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ। ਬਿੱਟੂ ਨੇ ਗੁਪਤਾ, ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਵੜਿੰਗ ਦੇ ਬਿਆਨ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਪਾਰਟੀ ਦਾ ਮੁਖੀ ਹੈ ਅਤੇ ਕਿਹੋ ਜਿਹੇ ਬਿਆਨ ਦੇ ਕੇ ਉਹ ਕੀ ਸੰਦੇਸ਼ ਦੇ ਰਿਹਾ ਹੈ।
ਇਹ ਵਿਵਾਦ ਉਪ ਚੋਣਾਂ ਦੇ ਮਾਹੌਲ ਵਿੱਚ ਹੋਰ ਰਾਜਨੀਤਿਕ ਤਣਾਅ ਪੈਦਾ ਕਰ ਰਿਹਾ ਹੈ, ਜਿੱਥੇ ਹਰ ਪਾਰਟੀ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।